ਨਵੀਂ ਦਿੱਲੀ, 22 ਨਵੰਬਰ – ਕਾਂਗਰਸ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿੱਤੀ ਸਿੰਘ ਵਿਆਹ ਬੰਧਨ ਵਿਚ ਬੱਝ ਗਏ ਹਨ।
ਛੱਤਰਪੁਰ ਵਿਖੇ ਇਸ ਜੋੜੀ ਦੇ ਵਿਆਹ ਵਿਚ ਪੰਜਾਬ, ਦਿੱਲੀ ਤੇ ਯੂ.ਪੀ ਦੇ ਲੋਕ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਅਦਿਤੀ ਸਿੰਘ ਉੱਤਰ ਪ੍ਰਦੇਸ਼ ਦੀ ਨੌਜਵਾਨ ਵਿਧਾਇਕਾ ਹਨ, ਜਿਹਨਾਂ ਨੇ 2017 ਦੀਆਂ ਚੋਣਾਂ ਵਿਚ ਰਾਏਬਰੇਲੀ ਸੀਟ ਤੋਂ ਲਗਪਗ 90 ਹਜਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।
ਦੂਸਰੇ ਪਾਸੇ ਅੰਗਦ ਸਿੰਘ ਨੇ ਵੀ ਸਾਲ 2017 ਵਿਚ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ।