ਖੁਦਕੁਸ਼ੀ: “ਮੇਰੇ ਦੋਸਤ ਮੇਰੀ ਗਰਲਫਰੈਂਡ ਨੂੰ ਮੇਰੇ ਅੰਤਿਮ ਸੰਸਕਾਰ ਤੇ ਆਉਣ ਲਈ ਜ਼ਰੂਰ ਕਹਿਣਾ”

199

ਦਿੱਲੀ ਦੇ ਨਿਹਾਲ ਵਿਹਾਰ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਖੁਦਕੁਸ਼ੀ ਦੀ ਵਜ੍ਹਾ ਪਿਆਰ ਵਿੱਚ ਧੋਖਾ ਹੈ ।ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਨਾਂ ਹਰਪ੍ਰੀਤ ਹੈ ਜੋ ਕਿ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਹਰਪ੍ਰੀਤ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਉਸ ਦੇ ਦੋ ਦੋਸਤ ਅਤੇ ਉਸ ਦੀ ਗਰਲਫ੍ਰੈਂਡ  ਉਸ ਦੀ ਮੌਤ ਦੇ ਕਾਰਨ ਹਨ ਉਸ ਨੇ ਸੁਸਾਈਡ ਨੋਟ ਚ ਲਿਖਿਆ ਕਿ ਗਰਲਫਰੈਂਡ ਨੂੰ ਉਸ ਨੇ ਸੱਤ ਲੱਖ ਰੁਪਏ ਵਿਆਜ ਤੇ ਲੈ ਕੇ ਦਿੱਤੇ ਸਨ ਪਰ ਵਾਪਸ ਮੰਗਣ ਤੇ ਉਸ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਮੈਨੂੰ ਧਮਕੀ ਦਿੱਤੀ ਕਿ ਕਿ ਤੈਨੂੰ ਬਲਾਤਕਾਰ ਦੇ ਕੇਸ ਵਿੱਚ ਫਸਾ ਦੇਵਾਂਗੇ ਹਰਪ੍ਰੀਤ ਨੇ ਫੇਸਬੁੱਕ ਤੇ ਲਿਖਿਆ ਮੈਂ ਮਜਬੂਰ ਹਾਂ ਮੈਨੂੰ ਕੁੜੀ ਨੇ ਜੋ ਧੋਖਾ ਦਿੱਤਾ ਹੈ ਮੈਂ ਉਸ ਨੂੰ ਭੁੱਲ ਨਹੀਂ ਸਕਦਾ ਮੇਰੇ ਦੋਸਤ ਮੈਂ ਮਜਬੂਰ ਹਾਂ ਮੈਂ ਖੁਦਕੁਸ਼ੀ ਕਰ ਰਿਹਾ ਹਾਂ ਹਰਪ੍ਰੀਤ ਨੇ ਇਹ ਵੀ ਲਿਖਿਆ ਕਿ ਮੇਰੇ ਦੋਸਤ ਤੂੰ ਮੇਰੀ ਫੇਸਬੁੱਕ ਤੇ ਤਸਵੀਰ ਅਪਲੋਡ ਕਰ ਦੇਣਾ ਅਤੇ ਕੁੜੀ ਨੂੰ ਮੇਰੇ ਅੰਤਿਮ ਸੰਸਕਾਰ ਤੇ ਜ਼ਰੂਰ ਆਉਣ ਨੂੰ ਕਹਿਣਾ ਪੁਲਿਸ ਨੇ ਇਸ ਸਾਰੀ ਘਟਨਾ ਨੂੰ ਦੇਖਦਿਆਂ ਪੋਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਰਪ੍ਰੀਤ ਤੇ ਭਰਾ ਜਸਪ੍ਰੀਤ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਦੀ ਹੀ ਕੰਮ ਕਰਦੀ ਕੁੜੀ ਨੂੰ ਪਿਆਰ ਕਰਦਾ ਸੀ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪੰਦਰਾਂ ਦਿਨ ਪਹਿਲਾਂ ਮੇਰੇ ਪਿਤਾ ਜੀ ਉਸ ਕੁੜੀ ਦੇ ਘਰ ਰਿਸ਼ਤਾ ਲੈ ਕੇ ਗਏ ਸਨ ਪਰ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਜਿਸ ਦੀ ਵਜ੍ਹਾ ਨਾਲ ਮੇਰਾ ਭਰਾ ਪ੍ਰੇਸ਼ਾਨ ਰਹਿਣ ਲੱਗ ਗਿਆ ਤੇ ਉਸ ਨੇ ਖੁਦਕੁਸ਼ੀ ਕੀਤੀ ।