-ਮੁੱਖ ਮੰਤਰੀ ਦੀ ਤਰਫ਼ੋਂ ਵੀ ਅਰਪਿਤ ਕੀਤੀ ਫੁੱਲ ਮਾਲਾ, 5 ਧੀਆਂ ਨੇ ਦਿਖਾਈ ਚਿਤਾ ਨੂੰ ਅਗਨੀ,
-ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ, ਐਸ.ਐਸ.ਪੀ. ਸਿੱਧੂ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਵੱਲੋਂ ਵੀ ਸ਼ਰਧਾਂਜਲੀਆਂ
ਪਟਿਆਲਾ, 31 ਅਕਤੂਬਰ: ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ, ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਅਤੇ ਭਾਰਤ ‘ਚ ਘੱਟ ਗਿਣਤੀ ਭਾਸ਼ਾਵਾਂ ਦੇ ਕਮਿਸ਼ਨਰ ਰਹੇ ਅਤੇ ਉੱਘੇ ਚਿੰਤਕ ਤੇ ਵਿਦਵਾਨ ਡਾ. ਹਰਭਜਨ ਸਿੰਘ ਦਿਉਲ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਅੱਜ ਇੱਥੇ ਬਡੂੰਗਰ ਸਥਿਤ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀਆਂ 5 ਸਪੁੱਤਰੀਆਂ ਨੇ ਮੋਢਾ ਦਿੰਦਿਆਂ ਸਮਸ਼ਾਨ ਘਾਟ ਤੱਕ ਲਿਆਂਦਾ ਅਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ।
ਡਾ. ਦਿਉਲ 83 ਸਾਲਾਂ ਦੇ ਸਨ ਤੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ 29 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਬਲਵੰਤ ਕੌਰ ਸਮੇਤ 5 ਧੀਆਂ, ਅਮਰੀਕਾ ਵੱਸਦੇ ਸ੍ਰੀਮਤੀ ਦੀਪਿੰਦਰ ਕੌਰ, ਪ੍ਰੀਵਰਤਨ ਕੌਰ ਤੇ ਕਮਲਵੀਰ ਕੌਰ, ਸਿੰਗਾਪੁਰ ਰਹਿੰਦੇ ਇੰਦਰਪੌਲ ਕੌਰ ਤੇ ਹੈਦਰਾਬਾਦ ਰਹਿੰਦੇ ਲਖਬੀਰ ਕੌਰ ਨੇ ਅੰਤਿਮ ਸਸਕਾਰ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਡਾ. ਦਿਉਲ ਦਾ ਅੰਗੀਠਾ ਸੰਭਾਲਣ ਦੀ ਰਸਮ 1 ਨਵੰਬਰ ਨੂੰ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਸਵੇਰੇ 8 ਵਜੇ ਹੋਵੇਗੀ ਅਤੇ ਸ਼ਰਧਾਂਜਲੀ ਸਮਾਰੋਹ 4 ਨਵੰਬਰ ਸੋਮਵਾਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ।
ਡਾ. ਦਿਉਲ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਰਿਕਰੂਟਮੈਂਟ ਰਸਿਟਰਾਰ ਸ. ਦਿਲਬਾਗ ਸਿੰਘ ਜੌਹਲ, ਪਿੰਡ ਬੋਪਾਰਾਏ ਕਲਾਂ ਦੀ ਪੰਚਾਇਤ, ਡਾ. ਬਲਕਾਰ ਸਿੰਘ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਬਾਵਾ ਸਿੰਘ, ਬਿਜਲੀ ਲੋਕਪਾਲ ਚੰਡੀਗੜ੍ਹ ਸ. ਵੀਰਿੰਦਰ ਸਿੰਘ, ਸਾਬਕਾ ਡੀ.ਆਈ.ਜੀ ਸ. ਹਰਿੰਦਰ ਸਿੰਘ ਚਾਹਲ, ਡਿਪਟੀ ਡਾਇਰੈਕਟਰ ਲੋਕ ਸੰਪਰਕ ਸ. ਹਰਜੀਤ ਸਿੰਘ ਗਰੇਵਾਲ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਉਜਾਗਰ ਸਿੰਘ, ਡੀ.ਪੀ.ਆਰ.ਓ. ਪਟਿਆਲਾ ਸ. ਇਸ਼ਵਿੰਦਰ ਸਿੰਘ ਗਰੇਵਾਲ, ਪੀ.ਐਸ.ਈ.ਬੀ. ਇੰਜੀਨੀਅਰਜ ਐਸੋਸੀਏਸ਼ਨ ਤਰਫੋਂ ਇੰਜ. ਪਦਮਜੀਤ ਸਿੰਘ ਤੇ ਇੰਜ. ਐਸ.ਕੇ ਸੂਦ ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਸ. ਗੁਰਚਰਨ ਸਿੰਘ ਸਿੱਧੂ, ਸ. ਗੁਰਦਿਆਲ ਸਿੰਘ ਸਿੱਧੂ, ਡਾ. ਗੁਰਜੰਟ ਸਿੰਘ ਸੇਖੋਂ, ਪ੍ਰੋ. ਗੁਰਤੇਜ ਸਿੰਘ, ਸ. ਅਮਰਜੀਤ ਸਿੰਘ ਕਾਲੇਕਾ, ਸਾਬਕਾ ਮੈਂਬਰ ਪੰਜਾਬ ਲੋਕ ਸੇਵਾ ਕਮਿਸ਼ਨ ਸ. ਸੁਖਵੰਤ ਸਿੰਘ ਸਰਾਓ, ਸਾਬਕਾ ਏ.ਡੀ.ਸੀ. ਸ. ਪ੍ਰੀਤਮ ਸਿੰਘ ਜੌਹਲ, ਪ੍ਰਧਾਨ ਬਾਰ ਐਸੋਸੀਏਸ਼ਨ ਪਟਿਆਲਾ ਸ. ਜਤਿੰਦਰਪਾਲ ਸਿੰਘ ਘੁਮਾਣ, ਡਾ. ਤੇਗਬੀਰ ਸਿੰਘ, ਪ੍ਰਿੰਸੀਪਲ ਸੁਖਵੀਨ ਕੌਰ ਸਿੱਧੂ, ਪ੍ਰਿੰਸੀਪਲ ਸਵਰਨਜੀਤ ਸਿੰਘ ਬੋਪਾਰਾਏ ਕਲਾਂ, ਸਾਬਕਾ ਸਰਪੰਚ ਬੋਪਾਰਾਏ ਕਲਾਂ ਸ. ਹਰਚੰਦ ਸਿੰਘ, ਸ. ਤਰਲੋਚਨ ਸਿੰਘ, ਸ. ਜਤਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਰਿਸ਼ਤੇਦਾਰ, ਪਰਿਵਾਰਕ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ।
ਫੋਟੋ ਕੈਪਸ਼ਨ- ਡਾ. ਹਰਭਜਨ ਸਿੰਘ ਦਿਉਲ ਦੇ ਅੰਤਿਮ ਸਸਕਾਰ ਮੌਕੇ ਸ਼ਰਧਾਂਜਲੀ ਅਰਪਿਤ ਕਰਦੀਆਂ ਹੋਈਆਂ ਉਨ੍ਹਾਂ ਦੀਆਂ 5 ਸਪੁੱਤਰੀਆਂ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਤੇ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ।