ਸਾਊਦੀ ਅਰਬ ਵਿਚ ਭਿਆਨਕ ਬੱਸ ਹਾਦਸਾ, 35 ਲੋਕਾਂ ਦੀ ਮੌਤ

188

ਮਦੀਨਾ, 17 ਅਕਤੂਬਰ – ਸਾਊਦੀ ਅਰਬ ਵਿਚ ਇੱਕ ਯਾਤਰੀ ਬੱਸ ਦੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਇਸ ਵਿਚ ਸਵਾਰ 35 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਜਖਮੀ ਹੋ ਗਏ।

ਇਹ ਹਾਦਸਾ ਮਦੀਨਾ ਵਿਖੇ ਵਾਪਰਿਆ, ਜਿਥੇ ਇੱਕ ਟਰੱਕ ਦੀ ਇਸ ਬੱਸ ਨਾਲ ਟੱਕਰ ਹੋ ਗਈ। ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।

ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਉਤੇ ਡੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।