ਚੰਦਰਮਾ ਦੇ ਪੰਧ ਵਿਚ ਦਾਖਲ ਹੋਇਆ ਚੰਦਰਯਾਨ-2

9

ਨਵੀਂ ਦਿੱਲੀ, 20 ਅਗਸਤ – ਭਾਰਤ ਨੇ ਅੱਜ ਵੱਡੀ ਉਪਲਬਧੀ ਹਾਸਿਲ ਕਰਦਿਆਂ ਚੰਨ ਵੱਲ ਪੈਰ ਅੱਗੇ ਵਧਾ ਦਿੱਤੇ ਹਨ। ਇਸ ਸਬੰਧੀ ਇਸਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਦਰਯਾਨ-2 ਲਗਾਤਾਰ ਸਫਲਤਾ ਛੂਹ ਰਿਹਾ ਹੈ ਅਤੇ ਅੱਜ ਇਸ ਨੇ ਚੰਦਰਮਾ ਦੇ ਪੰਧ ਵਿਚ ਪ੍ਰਵੇਸ਼ ਕਰ ਲਿਆ ਹੈ।

ਇਸ ਤੋਂ ਇਲਾਵਾ ਇਸਰੋ ਨੇ ਕਿਹਾ ਕਿ ਇਹ 7 ਸਤੰਬਰ ਨੂੰ ਚੰਦਰਮਾ ਉਤੇ ਕਦਮ ਰੱਖੇਗਾ।