ਭਾਰਤ ਨਾਲ ਪੰਗਾ ਲੈਣਾ ਪਾਕਿਸਤਾਨ ਨੂੰ ਪਿਆ ਮਹਿੰਗਾ, ਸਬਜ਼ੀਆਂ ਦੇ ਭਾਅ ਪਹੁੰਚੇ ਆਸਮਾਨ ‘ਤੇ

70

ਇਸਲਾਮਾਬਾਦ, 10 ਅਗਸਤ – ਭਾਰਤ ਵਲੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਲੋਂ ਭਾਰਤ ਨਾਲ ਆਪਣੇ ਕੂਟਨੀਤਿਕ ਸਬੰਧ ਘੱਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਵਾਹਘਾ ਸਰਹੱਦ ਰਾਹੀਂ ਕਾਰੋਬਾਰ ਬੰਦ ਹੋਣ ਕਾਰਨ ਪਾਕਿਸਤਾਨ ਨੂੰ ਮਹਿੰਗਾ ਪੈਣ ਲੱਗ ਪਿਆ ਹੈ।

ਇਸ ਦੌਰਾਨ ਖਬਰ ਹੈ ਕਿ ਪਾਕਿਸਤਾਨ ਵਿਚ ਸਬਜੀਆਂ ਦੇ ਭਾਅ ਆਸਮਾਨ ਛੂਹਣ ਲੱਗ ਪਏ ਹਨ, ਜਦਕਿ ਕਿ 30 ਰੁ. ਕਿੱਲੋ ਮਿਲਣ ਵਾਲੇ ਟਮਾਟਰ ਤੋਂ 300 ਰੁ. ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੇ ਹਨ।

ਇਸ ਤੋਂ ਪਹਿਲਾਂ ਵੱਡੀ ਮਾਤਰਾ ਵਿਚ ਭਾਰਤ ਤੋਂ ਪਾਕਿਸਤਾਨ ਨੂੰ ਸਬਜ਼ੀਆਂ ਦੀ ਸਪਲਾਈ ਹੁੰਦੀ ਸੀ। ਹੁਣ ਪਾਕਿਸਤਾਨ ਵਿਚ ਕੀਮਤਾਂ ਵਧਣ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।