ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰੀ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੋਂ ਮੰਗ ਕੀਤੀ ਹੈ ਕਿ ਕੇਂਦਰੀ ਸਰਕਾਰ ਨੇ ਜੰਮੂ ਕਸ਼ਮੀਰ ਅਤੇ ਲੇਹ ਬਾਰੇ ਵੱਡਾ ਫੈਸਲਾ ਲਿਆ ਹੈ ਹੁਣ ਦੇਸ਼ ਦੀ ਜਨਤਾ ਦੀ ਚਿਰੋਕਣੀ ਮੰਗ ਪੂਰੀ ਕਰਕੇ ਦੇਸ਼ ਵਾਸੀਆਂ ਦੀ ਖੁਸ਼ਨਸੂਸੀ ਹਾਸਲ ਕਰਨ ਲਈ “ਹਿਮਾਚਲ ਦਾ Tenancy Act -118 ਵੀ ਹਟਾਇਆ ਜਾਵੇ ਜਿਸ ਦੇ ਕਾਰਨ ਹਿਮਾਚਲ ਤੋਂ ਬਾਹਰ ਵਾਲਾ ਭਾਰਤੀ ਹਿਮਾਚਲ ਵਿੱਚ ਜ਼ਮੀਨ ਖਰੀਦ ਨਹੀਂ ਸਕਦਾ” ਇਹ ਬੇਲੋੜੀ ਮਦ ਖਤਮ ਕਰਕੇ ਅਤੇ ਹਿਮਾਚਲ ਪ੍ਰਦੇਸ਼ ਅੰਦਰ ਬਾਹਰੀ ਲੋਕਾਂ/ਗੱਡੀਆਂ ਲੈ ਕੇ ਜਾਣ ਵਾਲਿਆਂ ਤੋਂ ਐਂਟਰੀ ਫੀਸ ਖਤਮ ਕਰਨ ਦਾ ਫੈਸਲਾ ਤੁਰੰਤ ਕਰਕੇ ਇੱਕ ਦੇਸ਼ ਹੋਣ ਦਾ ਸਾਬਤ ਕਰਕੇ ਦਿਖਾਵੇ ਜਿਸ ਨਾਲ ਆਮ ਲੋਕਾਂ ਦੀਆਂ ਜੇਬਾਂ ‘ਤੇ ਭਾਰ ਘਟਾਇਆ ਜਾ ਸਕੇ । ਬਡਹੇੜੀ ਨੇ ਆਖਿਆ ਕਿ ਕਿ ਮੋਦੀ ਸਰਕਾਰ ਅਤੇ ਭਾਜਪਾ ਚੁਣ ਚੁਣ ਕੇ ਫੈਸਲੇ ਨਾ ਲਵੇ ਸਗੋਂ ਸਮੂਹਿਕ ਰੂਪ ਲੋਕ ਹਿੱਤਾਂ ਲਈ ਲੈਣ ਦੀ ਜੁਅਰਤ ਕਰੇ ਜਿਸ ਨਾਲ ਆਮ ਲੋਕਾਂ ਦੀਆਂ ਤਕਲੀਫਾਂ ਘੱਟ ਹੋਣ ਅਤੇ ਆਮ ਦੇਸ਼ ਵਾਸੀਆਂ ਨੂੰ ਲਾਭ ਪਹੁੰਚੇ ।