ਤਰਨਤਾਰਨ, 1 ਅਗਸਤ – ਤਰਨਤਾਰਨ ਵਿਖੇ ਪ੍ਰੇਮ ਵਿਆਹ ਕਰਵਾਉਣ ਵਾਲੇ ਲੜਕੇ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਕਤਲ ਕਰ ਦੇਣ ਦੇ ਮਾਮਲੇ ਵਿਚ ਪੁਲਿਸ ਵਲੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵਲੋਂ ਲੜਕੀ ਦੇ ਪਿਤਾ ਸਣੇ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
ਦੱਸਣਯੋਗ ਹੈ ਕਿ ਪਿੰਡ ਨੌਸ਼ਹਿਰਾ ਦੇ ਹਰਮਨਜੀਤ ਸਿੰਘ ਨੇ ਆਪਣੇ ਹੀ ਪੜੌਸੀ ਪਿੰਡ ਦੀ ਲੜਕੀ ਨਾਲ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ, ਪਰ ਇਸ ਤੋਂ ਲੜਕੀ ਦਾ ਪਰਿਵਾਰ ਬੇਹੱਦ ਦੁੱਖੀ ਸੀ। ਇਸ ਦੌਰਾਨ ਜਦੋਂ ਇਹ ਪ੍ਰੇਮੀ ਜੋੜਾ ਆਪਣੇ ਪਿੰਡ ਆਇਆ ਤਾਂ ਇਸ ਦੀ ਸੂਚਨਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗ ਗਈ ਤੇ ਉਹਨਾਂ ਨੇ ਸੋਮਵਾਰ ਦੀ ਰਾਤ ਨੂੰ ਲੜਕੇ ਦੇ ਪਿਤਾ, ਭਰਾ ਤੇ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।