ਮੋਗਾ, 30 ਜੁਲਾਈ – ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਦੀ ਇਨੀ ਦੀਵਾਨੀ ਹੋ ਗਈ ਹੈ, ਜੋ ਉਹਨਾਂ ਲਈ ਬੇਹੱਦ ਖਤਰਨਾਕ ਬਣਦਾ ਜਾ ਰਿਹਾ ਹੈ। ਕੁਝ ਨੌਜਵਾਨ ਤਾਂ ਸਾਈਕਲ ਜਾਂ ਮੋਟਰ ਸਾਈਕਲ ਜਾਂ ਫਿਰ ਪੈਦਲ ਹੀ ਕੰਨਾਂ ਵਿਚ ਈਅਰਫੋਨ ਲਾ ਲੈਂਦੇ, ਜਿਸ ਦਾ ਉਹਨਾਂ ਨੂੰ ਬਾਅਦ ਦੇ ਵਿਚ ਨੁਕਸਾਨ ਉਠਾਉਣਾ ਪੈਂਦਾ ਹੈ।
ਇਸ ਦੌਰਾਨ ਮੋਗਾ ਵਿਖੇ ਇੱਕ ਨੌਜਵਾਨ ਰੇਲ ਦੀ ਲਪੇਟ ਵਿਚ ਆਉਣ ਕਾਰਨ ਮਾਰਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਕੰਨਾਂ ਵਿਚ ਈਅਰਫੋਨ ਲਾਏ ਹੋਏ ਸਨ ਤੇ ਇਹ ਰੇਲ ਦੀ ਆਵਾਜ ਨਹੀਂ ਸੁਣ ਸਕਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।