- ਇੱਕ ਹੋਰ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਮਿਲੀ
ਅਜਨਾਲਾ, 21 ਜੂਨ – ਅਜਨਾਲਾ ਦੇ ਪਿੰਡ ਤੇੜਾ ਖੁਰਦ ਵਿਖੇ ਬੀਤੇ ਦਿਨੀਂ 5 ਜੀਆਂ ਦੇ ਇੱਕ ਪਰਿਵਾਰ ਦੇ ਗਾਇਬ ਹੋਣ ਦਾ ਮਾਮਲੇ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਇਸ ਘਟਨਾ ਨੂੰ ਅੰਜਾਮ ਹਰਬੰਤ ਸਿੰਘ ਨੇ ਹੀ ਦਿੱਤਾ ਸੀ, ਜਿਸ ਨੇ ਆਪਣੀ ਪਤਨੀ, 2 ਬੇਟੇ ਦੇ ਇੱਕ ਬੇਟੀ ਨੂੰ ਮਾਰ ਕੇ ਨਹਿਰ ਵਿਚ ਸੁਟ ਦਿੱਤਾ ਸੀ।
ਇਸ ਦੌਰਾਨ ਪੁਲਿਸ ਵਲੋਂ ਅੱਜ ਇੱਕ ਨੌਜਵਾਨ ਲਵਰੂਪ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢਿਆ ਗਿਆ।
ਦੱਸਣਯੋਗ ਹੈ ਕਿ ਅਜਨਾਲਾ ਦੇ ਪਿੰਡ ਤੇੜਾ ਖੁਰਦ ਵਿਖੇ 4 ਜੀਆਂ ਦਾ ਕਤਲ ਕੀਤਾ ਗਿਆ ਸੀ, ਜਿਹਨਾਂ ਵਿਚੋਂ ਇੱਕ ਔਰਤ ਦੀ ਲਾਸ਼ ਬੀਤੇ ਦਿਨੀਂ ਬਰਾਮਦ ਹੋਈ ਸੀ ਤੇ ਅੱਜ ਇੱਕ ਹੋਰ ਨੌਜਵਾਨ ਲਵਰੂਪ ਦੀ ਲਾਸ਼ ਬਰਾਮਦ ਹੋਈ ਹੈ।
ਪੁਲਿਸ ਵਲੋਂ ਫਿਲਹਾਲ 2 ਹੋਰ ਲਾਸ਼ਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।