ਪੰਜਾਬ ਝੋਨੇ ਦੀ ਲਵਾਈ ਸ਼ੁਰੂ, ਪਰ ਕਿਸਾਨਾਂ ਅੱਗੇ ਖੜ੍ਹੀ ਹੋਈ ਵੱਡੀ ਸਮੱਸਿਆ

75

ਚੰਡੀਗੜ੍ਹ, 14 ਜੂਨ – ਪੰਜਾਬ ਵਿਚ ਝੋਨੇ ਦੀ ਲਵਾਈ 13 ਜੂਨ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਿਸਾਨਾਂ ਅੱਗੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।

ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮਜਦੂਰ ਨਹੀਂ ਮਿਲ ਰਹੇ। ਉਹਨਾਂ ਨੂੰ ਰੇਲਵੇ ਸਟੇਸ਼ਨਾਂ ਉਤੇ ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਦੀ ਉਡੀਕ ਵੀ ਕਰਨੀ ਪੈ ਰਹੀ ਹੈ। ਕਿਸਾਨ ਇਹਨਾਂ ਮਜਦੂਰਾਂ ਨੂੰ ਵੱਧ ਦਿਹਾੜੀ ਤੇ ਰੋਟੀ-ਪਾਣੀ ਦੇਣ ਦੇ ਲਾਲਚ ਵੀ ਦੇ ਰਹੇ ਹਨ, ਪਰ ਕਿਸਾਨਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਜਿਆਦਾਤਰ ਮਜਦੂਰ ਹੁਣ ਆਪਣਾ ਰੁਖ ਸ਼ਹਿਰਾਂ ਵੱਲ ਕਰਨ ਲੱਗ ਪਏ ਹਨ, ਜਿਥੇ ਉਹ ਵੱਖ-ਵੱਖ ਧੰਦਿਆਂ ਵਿਚ ਮੁਹਾਰਤ ਹਾਸਿਲ ਕਰਕੇ ਆਪਣਾ ਗੁਜਾਰਾ ਕਰਨ ਲੱਗ ਪਏ ਹਨ।

ਕਿਸਾਨਾਂ ਨੂੰ ਸਤਾਉਣ ਲੱਗੀ ਚਿੰਤਾ

ਇਸ ਦੌਰਾਨ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਬਾਅਦ ਮਜਦੂਰਾਂ ਦੀ ਘਾਟ ਪੈਣ ਕਾਰਨ ਕਿਸਾਨਾਂ ਨੂੰ ਵੱਡੀ ਚਿੰਤਾ ਸਤਾਉਣ ਲੱਗੀ ਹੈ ਕਿ ਉਹਨਾਂ ਦਾ ਝੋਨਾ ਪਿਛੜ ਨਾ ਜਾਵੇ।