ਚੱਕਰਵਤੀ ਤੂਫਾਨ ‘ਵਾਯੂ’ ਦੇ ਰਸਤਾ ਬਦਲਣ ਨਾਲ ਗੁਜਰਾਤ ਤੋਂ ਟਲਿਆ ਖਤਰਾ

18

ਨਵੀਂ ਦਿੱਲੀ, 13 ਜੂਨ – ਚੱਕਰਵਤੀ ਤੂਫਾਨ ‘ਵਾਯੂ’ ਦੇ ਰਸਤਾ ਬਦਲਣ ਨਾਲ ਗੁਜਰਾਤ ਤੋਂ ਖਤਰਾ ਟਲ ਗਿਆ ਹੈ।

ਹੁਣ ਇਹ ਤੂਫਾਨ ਗੁਜਰਾਤ ਦੇ ਤੱਟ ਨਾਲ ਨਹੀਂ ਟਕਰਾਵੇਗਾ। ਸਗੋਂ ਇਸ ਦੇ ਪੋਰਬੰਦਰ, ਦਵਾਰਕਾ ਦੇ ਨੇੜਿਓਂ ਹੋ ਕੇ ਲੰਘੇਗਾ। ਇਸ ਤੋਂ ਪਹਿਲਾਂ ਇਸ ਤੂਫਾਨ ਦੇ ਖਤਰੇ ਕਾਰਨ ਗੁਜਰਾਤ ਵਿਚ ਐਲਰਟ ਜਾਰੀ ਕਰ ਦਿੱਤਾ ਗਿਆ ਸੀ।