ਪੰਜਾਬ ਭਰ ਵਿੱਚ ਪੈਟਰੋਲਿੰਗ ਲਈ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਹੌਂਡਾ ਕੰਪਨੀ ਨੇ ਦਿੱਤੇ ਮੋਟਰ ਸਾਈਕਲ
ਐਸ.ਏ.ਐਸ. ਨਗਰ, 31 ਮਈ- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਅੱਜ ਇੱਥੇ ਖੇਡ ਭਵਨ ਸੈਕਟਰ-78 ਵਿੱਚ ਕਰਵਾਏ ਸਮਾਰੋਹ ਦੌਰਾਨ ਏ.ਡੀ.ਜੀ.ਪੀ. ਟਰੈਫਿਕ ਪੰਜਾਬ ਸ੍ਰੀ ਸ਼ਰਦ ਸੱਤਿਆ ਚੌਹਾਨ ਨੇ ਪੁਲੀਸ ਪੈਟਰੋਲਿੰਗ ਲਈ 100 ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮੋਟਰ ਸਾਈਕਲ ਹੌਂਡਾ ਕੰਪਨੀ ਵੱਲੋਂ ਦਿੱਤੇ ਗਏ ਹਨ, ਜੋ ਪੂਰੇ ਪੰਜਾਬ ਵਿੱਚ ਪੁਲੀਸ ਪੈਟਰੋਲਿੰਗ ਲਈ ਲਾਏ ਜਾਣਗੇ।
ਇਸ ਮੌਕੇ ਏ.ਡੀ.ਜੀ.ਪੀ. ਟਰੈਫਿਕ ਸ੍ਰੀ ਚੌਹਾਨ ਨੇ ਦੱਸਿਆ ਕਿ ਅੱਜ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਉਣ ਦੀ ਲੋੜ ਹੈ। ਸੜਕ ਹਾਦਸਿਆਂ ਵਿੱਚ ਪੰਜਾਬ ਵਿੱਚ ਰੋਜ਼ਾਨਾ 10 ਤੋਂ 12 ਮੌਤਾਂ ਹੁੰਦੀਆਂ ਹਨ, ਜਦੋਂ ਕਿ ਦੇਸ਼ ਭਰ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਉਨ•ਾਂ ਕਿਹਾ ਕਿ ਇੰਨੇ ਵਿਅਕਤੀ ਜੰਗਾਂ ਵਿੱਚ ਸ਼ਹੀਦ ਨਹੀਂ ਹੋਏ, ਜਿੰਨੇ ਸਿਰਫ਼ ਇਕ ਮਹੀਨੇ ਵਿੱਚ ਸੜਕ ਹਾਦਸਿਆਂ ਵਿੱਚ ਜਾਨ ਗਵਾ ਲੈਂਦੇ ਹਨ। ਉਨ•ਾਂ ਕਿਹਾ ਕਿ ਟਰੈਫਿਕ ਪੁਲੀਸ ਨੇ ਹੁਣ ਹਾਦਸਿਆਂ ਨੂੰ ਠੱਲ• ਪਾਉਣ ਲਈ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਮੁਹਾਲੀ ਸ਼ਹਿਰ ਲਈ ਦੋ ਡਰੋਨ ਲਾਏ ਜਾਣਗੇ। ਇਸ ਲਈ ਇਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਹੋ ਚੁੱਕਾ ਹੈ।
ਸ੍ਰੀ ਚੌਹਾਨ ਨੇ ਕਿਹਾ ਕਿ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਹਾਦਸਿਆਂ ਪਿਛਲੇ ਕਾਰਨਾਂ ਦਾ ਪਤਾ ਚੱਲੇਗਾ, ਜਿਨ•ਾਂ ਨੂੰ ਦੂਰ ਕਰ ਕੇ ਹਾਦਸਿਆਂ ਨੂੰ ਘਟਾਇਆ ਜਾ ਸਕੇਗਾ। ਉਨ•ਾਂ ਕਿਹਾ ਕਿ ਅੱਜ ਹੌਂਡਾ ਕੰਪਨੀ ਵੱਲੋਂ ਦਿੱਤੇ ਇਨ•ਾਂ ਮੋਟਰ ਸਾਈਕਲਾਂ ਦੀ ਮਦਦ ਨਾਲ ਜਿੱਥੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵਧੇਗੀ, ਉਥੇ ਇਨ•ਾਂ ਦੀ ਮਦਦ ਨਾਲ ਪੁਲੀਸ ਭੀੜ-ਭੜੱਕੇ ਵਾਲੀਆਂ ਉਨ•ਾਂ ਥਾਵਾਂ ਉਤੇ ਵੀ ਜਲਦੀ ਨਾਲ ਪੁੱਜ ਸਕੇਗੀ, ਜਿੱਥੇ ਗੱਡੀ ਉਤੇ ਪਹੁੰਚਣ ਵਿੱਚ ਦੇਰੀ ਹੁੰਦੀ ਸੀ।
ਸਮਾਗਮ ਦੌਰਾਨ ਐਸ.ਐਸ.ਪੀ. ਮੁਹਾਲੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਨ•ਾਂ ਮੋਟਰ ਸਾਈਕਲਾਂ ਵਿੱਚੋਂ ਪੰਜ ਮੁਹਾਲੀ ਜ਼ਿਲ•ੇ ਨੂੰ ਮਿਲੇ ਹਨ। ਹੌਂਡਾ ਮੋਟਰ ਸਾਈਕਲ ਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮੀਟਿਡ ਦੇ ਡਾਇਰੈਕਟਰ ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਇਨ•ਾਂ ਮੋਟਰ ਸਾਈਕਲਾਂ ਉਤੇ ਪਬਲਿਕ ਅਨਾਊਂਸਮੈਂਟ ਸਿਸਟਮ, ਫਲੈਸ਼ ਲਾਈਟਾਂ ਤੇ ਸਾਈਰਨ ਤੋਂ ਇਲਾਵਾ ਅਜਿਹੇ ਉਪਕਰਨ ਲੱਗੇ ਹੋਏ ਹਨ, ਜਿਨ•ਾਂ ਦੀ ਪੁਲੀਸ ਨੂੰ ਪੈਟਰੋਲਿੰਗ ਦੌਰਾਨ ਲੋੜ ਪੈਂਦੀ ਹੈ। ਪ੍ਰੋਗਰਾਮ ਦੌਰਾਨ ਆਈ.ਜੀ.ਪੀ. ਟਰੈਫਿਕ ਪੰਜਾਬ ਸ੍ਰੀ ਐਸ.ਕੇ. ਸਿੰਘ, ਐਸ.ਪੀ. (ਹੈੱਡਕੁਆਰਟਰ) ਗੁਰਸੇਵਕ ਸਿੰਘ, ਐਸ.ਪੀ. (ਡੀ) ਵਰੁਣ ਸ਼ਰਮਾ, ਐਸ.ਪੀ. (ਸਿਟੀ) ਹਰਵਿੰਦਰ ਵਿਰਕ ਵੀ ਮੌਜੂਦ ਸਨ।