ਚੰਡੀਗੜ੍ਹ, 19 ਮਈ – ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਲਈ ਮਤਦਾਨ ਹੋ ਰਿਹਾ ਹੈ। ਤੇਜ਼ ਗਰਮੀ ਦੇ ਬਾਵਜੂਦ ਲੋਕਾਂ ਵਿਚ ਇਹਨਾਂ ਚੋਣਾਂ ਪ੍ਰਤੀ ਭਾਰੀ ਉਤਸ਼ਾਹ ਹੈ ਤੇ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ।
ਇਸ ਦੌਰਾਨ ਪੰਜਾਬ ਵਿਚ ਕਈ ਦਿੱਗਜ਼ ਆਗੂਆਂ ਨੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੋਟ ਪਾਈ। ਅੰਮ੍ਰਿਤਸਰ ਵਿਚ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਨਾਲ ਵੋਟ ਪਾਈ।
ਬਾਦਲ ਪਰਿਵਾਰ ਨੇ ਅੱਜ ਪਿੰਡ ਬਾਦਲ ਪਹੁੰਚ ਕੇ ਵੋਟ ਪਾਈ। ਸੁਖਬੀਰ ਬਾਦਲ ਦੀ ਧੀ ਗੁਰਲੀਨ ਬਾਦਲ ਨੇ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਅਤੇ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਨੇ ਵੋਟ ਪਾਈ।
ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਨੇ ਲੁਧਿਆਣਾ ਵਿਚ ਵੋਟ ਪਾਈ।
ਆਪ ਉਮੀਦਵਾਰ ਡਾ. ਗਿੱਲ ਸਕੂਟਰ ਉਤੇ ਵੋਟ ਪਾਉਣ ਲਈ ਪਹੁੰਚੇ।
ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਵੋਟ ਪਾਈ।
ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਵੋਟ ਪਾਈ।
ਬਠਿੰਡਾ ਤੋਂ ਆਪ ਉਮੀਦਵਾਰ ਬਲਜਿੰਦਰ ਕੌਰ ਨੇ ਵੋਟ ਪਾਈ।