ਅਫਗਾਨਿਸਤਾਨ ਵਿਚ ਮਹਿਲਾ ਪੱਤਰਕਾਰ ਮੀਨਾ ਮੰਗਲ ਦੀ ਗੋਲੀਆਂ ਮਾਰ ਕੇ ਹੱਤਿਆ

116

ਕਾਬੁਲ, 11 ਮਈ – ਅਫਗਾਨਿਸਤਾਨ ਵਿਚ ਪ੍ਰਸਿੱਧ ਮਹਿਲਾ ਪੱਤਰਕਾਰ ਮੀਨਾ ਮੰਗਲ ਦੀ ਅੱਜ ਸਵੇਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕਾਂ ਨੇ ਕਾਬੁਲ ਵਿਚ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਮੀਨਾ ਮੰਗਲ ਦੁਆਰਾ ਸੋਸ਼ਲ ਮੀਡੀਆ ਉਤੇ ਅਫਗਾਨਿਸਤਾਨ ਵਿਚ ਔਰਤਾਂ ਅਤੇ ਲੜਕੀਆਂ ਦੇ ਹੱਕਾਂ ਬਾਰੇ ਚਰਚਾ ਕੀਤੀ ਜਾਂਦੀ ਸੀ। ਉਹਨਾਂ ਨੇ 10 ਸਾਲਾਂ ਲਈ ਟੀਵੀ ਲਈ ਪੇਸ਼ਕਾਰ ਵਜੋਂ ਕੰਮ ਕੀਤਾ, ਹਾਲਾਂਕਿ ਫਿਲਹਾਲ ਉਹ ਪੱਤਰਕਾਰੀ ਵਜੋਂ ਕੰਮ ਨਹੀਂ ਕਰ ਰਹੀ ਸੀ, ਪਰ ਮੀਡੀਆ ਵਿਚ ਚਰਚਿਤ ਜਰੂਰ ਸਨ।

ਇਸ ਦੌਰਾਨ ਅਫਗਾਨਿਸਤਾਨ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਪੱਤਰਕਾਰ ਭਾਈਚਾਰੇ ਵੱਲੋਂ ਇਸ ਹੱਤਿਆ ਦੀ ਆਲੋਚਨਾ ਕੀਤੀ ਜਾ ਰਹੀ ਹੈ।