ਪਟਿਆਲਾ, 8 ਮਈ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਅਤੇ ਆਪਣੀ ਮਾਤਾ ਪਰਨੀਤ ਕੌਰ ਦੀ ਚੋਣ ਮੁਹਿੰਮ ਦੌਰਾਨ ਲਹਿਲ ਕਲੋਨੀ ਵਿਖੇ ਇੱਕ ਵੱਡੇ ਜਲਸੇ ਨੂੰ ਸੰਬੋਧਨ ਕਰਦਿਆਂ ਯੁਵਰਾਜ ਰਣਇੰਦਰ ਸਿੰਘ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਸ਼ਾਸ਼ਨਕਾਲ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਅਤੇ ਬਰਗਾੜੀ ਵਿਖੇ ਸਾਂਤਮਈ ਧਰਨਾਕਾਰੀਆਂ ਤੇ ਨਿਹੱਥੇ ਲੋਕਾਂ ਤੇ ਸਾਬਕਾ ਸਰਕਾਰ ਦੇ ਇਸ਼ਾਰੇ ਤੇ ਗੋਲੀ ਚਲਾਈ ਗਈ। ਇਹਨਾਂ ਗੱਲਾਂ ਦਾ ਪ੍ਰਗਟਾਵਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਾਰਡ ਨੰ: 54 ਦੇ ਕੌਂਸਲਰ ਵਿਜੇ ਕੁਮਾਰ ਕੂਕਾ ਅਤੇ ਵਾਰਡ ਨੰ: 52,53,55,56 ਅਤੇ 57 ਦੇ ਕੌਂਸਲਰਾਂ ਵਲੋਂ ਸਾਂਝੇ ਤੌਰ ਤੇ ਕਰਵਾਈ ਗਈ ਵੱਖ-ਵੱਖ ਵਰਗਾਂ ਦੀ ਭਰਵੀਂ ਮੀਟਿੰਗ ਦੌਰਾਨ ਕੀਤਾ।
ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਬਣਨ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦੇਣ ਲਈ ਜਾਂਚ ਸ਼ੁਰੂ ਕਰਵਾਈ ਗਈ। ਜੋ ਵਿਅਕਤੀ ਵੀ ਦੋਸ਼ੀ ਪਾਇਆ ਜਾਏਗਾ। ਉਹ ਬਖਸ਼ੇ ਨਹੀਂ ਜਾਣਗੇ। ਉਹਨਾਂ ਨੇ ਕਿਹਾ ਕਿ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨੇ ਹਮੇਸ਼ਾਂ ਹੀ ਫਿਰਕਾਪ੍ਰਸਤੀ ਅਤੇ ਲੋਕਾਂ ਨੂੰ ਆਪਸ ਵਿੱਚ ਵੰਡਣ ਦੀ ਰਾਜਨੀਤੀ ਕੀਤੀ ਹੈ ਪਰ ਹੁਣ ਲੋਕ ਇਹਨਾਂ ਫਿਰਕਾਪ੍ਰਸਤ ਪਾਰਟੀਆਂ ਦੀ ਅਸਲੀਅਤ ਸਮਝ ਚੁੱਕੇ ਹਨ ਅਤੇ ਇਹਨਾਂ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ। ਰਣਇੰਦਰ ਅਤੇ ਵਿਜੇ ਕੂਕਾ ਨੇ ਪੂਰੇ ਜੋਸ਼ ਨਾਲ ਲੋਕਾਂ ਨੂੰ ਪਰਨੀਤ ਕੌਰ ਦੇ ਹੱਕ ਵਿੱਚ ਅਗਾਮੀ 19 ਮਈ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਜੋ ਪਟਿਆਲਾ ਸ਼ਹਿਰ ਅਤੇ ਪਟਿਆਲਾ ਵਾਸੀ ਸਦਾ ਹੀ ਖੁਸ਼ਹਾਲ ਰਹਿਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਰਾਜੇਸ਼ ਮਡੋਰਾ, ਰਜਨੀ ਸ਼ਰਮਾ, ਅਮਰਬੀਰ ਕੌਰ ਬੇਦੀ, ਗੁਰਿੰਦਰ ਕੌਰ ਕਾਲੇਕਾ, ਸਤਵੰਤ ਰਾਣੀ ਰੂਪ ਕੁਮਾਰ, ਅਨਿਲ ਮੰਗਲਾ, ਹਰਵਿੰਦਰ ਨਿੱਪੀ, ਸੁਰਿੰਦਰਜੀਤ ਸਿੰਘ ਵਾਲੀਆ, ਜਸਪਾਲ ਜਿੰਦਲ, ਸੁਰਿੰਦਰਪਾਲ ਰੋਕੀ, ਨਰਿੰਦਰ ਬਾਂਸਲ, ਅਵਤਾਰ ਤਾਰੀ, ਵਿਸ਼ਾਲ ਗੋਇਲ, ਦਵਿੰਦਰ ਲਾਲੀ, ਰਿੱਕੀ ਵਿਜ, ਸੋਨੀਆ ਗਰਗ, ਰਜਿੰਦਰ ਪੱਪੀ, ਰਿਸ਼ੀਪਾਲ, ਲਾਲੀ ਪ੍ਰਧਾਨ, ਚਰਨਜੀਤ ਕੁਮਾਰ, ਦੀਪਾ ਪ੍ਰਧਾਨ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ- ਯੁਵਰਾਜ ਰਣਇੰਦਰ ਸਿੰਘ, ਵਿਜੇ ਕੁਮਾਰ ਕੂਕਾ ਅਤੇ ਹੋਰ ਕੌਂਸਲਰ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਦੌਰਾਨ