-ਨਿਉ ਮੋਤੀ ਮਹਿਲ ਵਿਚ ਸੈਲ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਪਟਿਆਲਾ, 30 ਅਪ੍ਰੈਲ : ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਦਾ ਮੋਰਚਾ ਸੰਭਾਲ ਲਿਆ ਹੈ। ਇਸ ਸਬੰਧ ਵਿਚ ਐਂਟੀ ਨਾਰਕੋਟਿਕ ਸੈਲ ਦੀ ਮੀਟਿੰਗ ਨਿਉ ਮੋਤੀ ਮਹਿਲ ਵਿਚ ਚੇਅਰਮੈਨ ਰਣਜੀਤ ਸਿੰਘ ਨਿਕੜਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਖੁਦ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਸ਼ਾਮਲ ਹੋਏ। ਇਸ ਮੀਟਿੰਗ ਵਿਚ ਐਂਟੀ ਨਾਰਕੋਟਿਕ ਸੈਲ ਦੇ ਪਟਿਆਲਾ ਦੇ ਜਿਲੇ ਦੇ ਇੰਨੇ ਮੈਂਬਰ ਸ਼ਾਮਲ ਹੋਏ ਕਿ ਮੀਟਿੰਗ ਦੇਖਦੇ ਹੀ ਦੇਖਦੇ ਰੈਲੀ ਦਾ ਰੂਪ ਧਾਰਨ ਕਰ ਗਈ। ਸੈਲ ਦੇ ਮੈਂਬਰਾਂ ਦੇ ਅਹੁਦੇਦਾਰਾਂ ਨੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਦੀ ਅਗਵਾਈ ਹੇਠ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਵੱਡੀ ਲੀਡ ਨਾਲ ਜਿਤਾਉਣ ਦਾ ਅਹਿਦ ਲਿਆ। ਚੇਅਰਮੈਨ ਨਿਕੜਾ ਨੇ ਸਾਰਿਆਂ ਆਹੁਦੇਦਾਰਾਂ ਨੂੰ ਇਲਾਕੇ ਵੰਡ ਕੇ ਉਹਨਾਂ ਦੀਆਂ ਵਿਸੇਸ਼ ਡਿਊਟੀਆਂ ਵੀ ਲਗਾ ਦਿੱਤੀਆਂ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਚੇਅਰਮੈਨ ਨਿਕੜਾ ਦੀ ਅਗਵਾਈ ਹੇਠ ਸੈਲ ਵੱਲੋਂ ਇਸ ਤਰ੍ਹਾਂ ਸਰਗਰਮ ਹੋ ਕੇ ਮੋਰਚਾ ਸੰਭਾਲਣ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਬਲ ਮਿਲਿਆ ਹੈ। ਉਹਨਾਂ ਸਾਰੇ ਮੈਂਬਰਾਂ ਆਹੁਦੇਦਾਰਾਂ ਨੂੰ 19 ਮਈ ਤੱਕ ਦਿਨ ਰਾਤ ਮੈਦਾਨ ਵਿਚ ਡਟ ਕੇ ਚੋਣ ਪ੍ਰਚਾਰ ਕਰਨ ਲਈ ਕਿਹਾ। ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਕਿਹਾ ਕਿ ਨਿਉੁ ਮੋਤੀ ਮਹਿਲ ਪਹਿਲਾਂ ਹੀ ਸੂਬੇ ਦੀ ਸੱਤਾ ਦਾ ਕੇਂਦਰ ਹੈ ਅਤੇ ਜਦੋਂ ਮਹਾਰਾਣੀ ਪ੍ਰਨੀਤ ਕੌਰ ਇਥੋਂ ਜਿੱਤ ਕੇ ਕੇਂਦਰ ਵਿਚ ਮੰਤਰੀ ਬਣਨਗੇ ਤਾਂ ਇਥੇ ਸੂਬੇ ਦੇ ਨਾਲ ਨਾਲ ਕੇਂਦਰ ਸਰਕਾਰ ਦੀ ਤਾਕਤ ਵੀ ਆ ਜਾਵੇਗੀ, ਜਿਸਦਾ ਸਿੱਧੇ ਤੌਰ ‘ਤੇ ਲਾਭ ਪਟਿਆਲਵੀਆਂ ਨੂੰ ਹੋਵੇਗਾ। ਉਹਨਾਂ ਕਿਹਾ ਮਹਾਰਾਣੀ ਪ੍ਰਨੀਤ ਕੋਰ ਨਿਸਵਾਰਥ ਹੋ ਕੇ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।
ਇਸ ਮੌਕੇ ਹਰਿੰਦਰ ਖਾਲਸਾ, ਹਰਪ੍ਰੀਤ ਵਾਹੀ, ਜਤਿੰਦਰ ਸ਼ਰਮਾ, ਜਗਜੀਤ ਲਾਲੀ, ਜਸਵਿੰਦਰ ਬੇਦੀ, ਗੁਰਮੀਤ ਢੀਂਡਸਾ, ਗੁਰਬਾਜ਼ ਸੱਗੂ, ਸੁਖਪ੍ਰੀਤ ਰਾਜਨ, ਰਜਿੰਦਰ ਸਿੰਘ ਜੀਰਕਪੁਰ, ਸੁਨੀਲ ਸ਼ਰਮਾ, ਗੁਰਬਚਨ ਸਿੰਘ, ਜਸਪ੍ਰੀਤ ਸਿੰਘ, ਫਤਿਹ ਗਿੱਲ, ਰਣਬੀਰ ਮਾਹਲ, ਜਸਪਾਲ ਸਿੰਘ ਸਮਾਣਾ, ਤੇਜ ਪ੍ਰਕਾਸ਼ ਗੋਇਲ, ਰਾਜਨ ਵਰਮਾ, ਹਰਪ੍ਰੀਤ ਸਿੰਘ ਖਾਲਸਾ, ਰਿਪੀ ਛਿੱਬਰ, ਮਨਪ੍ਰੀਤ ਕੌਰ ਚੇਅਰਪਰਸਨ ਪਟਿਆਲਾ ਦਿਹਾਤੀ, ਰਾਜਿੰਦਰ ਕੁਮਾਰ ਨਾਭਾ, ਸਿਮਰਜੀਤ ਬੈਂਸ, ਸੁਰਿੰਦਰ ਕੌਰ, ਰਿਤੂ ਸਹਿਗਲ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:ਨਿਉ ਮੋਤੀ ਮਹਿਲ ਵਿਖੇ ਆਯੋਜਿਤ ਐਂਟੀ ਨਾਰਕੋਟਿਕ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ, ਮਹਾਰਾਣੀ ਪ੍ਰਨੀਤ ਕੋਰ, ਬੀਬਾ ਜੈਇੰਦਰ ਕੌਰ ਅਤੇ ਹੋਰ ਆਹੁਦੇਦਾਰਾਂ ਨਾਲ ਜੇਤੂ ਚਿੰਨ ਬਣਾਉਂਦੇ ਹੋਏ।