ਮੁੰਬਈ, 29 ਅਪ੍ਰੈਲ – ਲੋਕ ਸਭਾ ਚੋਣਾਂ ਦੀਆਂ ਚੌਥੇ ਗੇੜ ਤਹਿਤ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। ਅੱਜ 9 ਰਾਜਾਂ ਦੀਆਂ 71 ਸੀਟਾਂ ਉਤੇ ਮਤਦਾਨ ਹੋ ਰਿਹਾ ਹੈ। ਇਸ ਗੇੜ ਵਿਚ ਬਿਹਾਰ ਦੀਆਂ 5, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 6, ਰਾਜਸਥਾਨ ਤੇ ਯੂਪੀ ਦੀਆਂ 13-13 ਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ਉਤੇ ਵੋਟਾਂ ਪੈ ਰਹੀਆਂ ਹਨ।
ਮਹਾਰਾਸ਼ਟਰ ਦੀਆਂ 17 ਸੀਟਾਂ ਉਤੇ ਵੋਟਾਂ ਪਾਈਆਂ ਜਾ ਰਹੀਆਂ ਹਨ, ਜਿਥੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਅਮਿਤਾਭ ਬੱਚਨ ਅੱਜ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚੇ। ਇਸ ਤੋਂ ਇਲਾਵਾ ਅਭਿਨੇਤਾ ਆਮੀਰ ਖਾਨ, ਮਾਧੁਰੀ ਦਿਕਸ਼ਿਤ, ਪ੍ਰਿਯੰਕ ਚੋਪੜਾ, ਕਾਮੇਡੀਅਨ ਕਪਿਲ ਸ਼ਰਮਾ, ਸਲਮਾਨ ਖਾਨ, ਅਜੇ ਦੇਵਗਨ ਵਲੋਂ ਵੀ ਵੋਟ ਪਾਈ ਗਈ।