ਭਾਰਤੀ ਚੋਣ ਕਮਿਸ਼ਨ ਨੇ ਵਿਭਿੰਨ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

13


ਚੰਡੀਗੜ, 17 ਅਪ੍ਰੈਲ : ਭਾਰਤੀ ਚੋਣ ਕਮਿਸ਼ਨ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਦੇ ਵਿਭਿੰਨ ਪ੍ਰਸਤਾਵਾਂ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਮਿਸ਼ਨ ਨੇ ਦਵਾਈਆਂ/ਕੰਜਿਊਮੇਬਲ/ਸਾਜੋ ਸਮਾਨ ਦੀ ਖਰੀਦ ਸਬੰਧੀ ਆਰਡਰ ਜ਼ਾਰੀ ਕਰਨ ਅਤੇ ਪਹਿਲਾਂ ਤੋਂ ਜ਼ਾਰੀ ਦਵਾਈਆਂ/ਕੰਜਿਊਮੇਬਲ/ਹਸਪਤਾਲ ਦਾ ਸਾਜੋ ਸਮਾਨ ਆਦਿ ਖਰੀਦ ਹੋਰ ਦੀ ਖਰੀਦ ਦੀ ਪ੍ਰੀਕ੍ਰਿਆ ਜ਼ਾਰੀ ਰਖੱਣ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।
ਉਨਾਂ ਅੱਗੇ ਦੱਸਿਆ ਕਿ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਵਿੱਖੇ ਮਨਿਸਟੀਰੀਅਲ ਕਾਡਰ ਦੇ ਬਦਲਿਆਂ ਸਬੰਧੀ ਹੁਕਮਾਂ ਨੂੰ ਵੀ ਲਾਗੂ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।
ਕਮਿਸ਼ਨ ਵੱਲੋਂ ਇਹ ਮਨਜ਼ੂਰੀ ਇਹ ਸ਼ਰਤ ਤੇ ਦਿੱਤੀ ਗਈ ਹੈ ਕਿ ਇਸ ਸਬੰਧੀ ਕੋਈ ਵੀ ਰਾਜਨੀਤਕ ਲਾਹਾ ਨਾ ਲਵੇ ਅਤੇ ਪ੍ਰਚਾਰ ਨਾ ਕੀਤਾ ਜਾਵੇ।