ਚੰਡੀਗੜ੍ਹ, 13 ਅਪ੍ਰੈਲ – ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਟਵਿੱਟਰ ਉਤੇ ਤਿੱਖੀ ਬਹਿਸ ਹੋਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਉਤੇ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਹਮਲਾ ਕੀਤਾ ਕਿ ਕੈਪਟਨ ਅਮਰਿੰਦਰ ਕੱਲ੍ਹ ਰਾਹੁਲ ਗਾਂਧੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਲੈ ਕੇ ਗਏ ਸਨ, ਪਰ ਉਹਨਾਂ ਵਿਚ ਇੰਨੀ ਹਿੰਮਤ ਨਹੀਂ ਕਿ ਉਹ ਕਾਂਗਰਸ ਪਾਰਟੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਟੈਂਕਾਂ ਤੇ ਮੋਰਟਾਰਾਂ ਨਾਲ ਹਮਲਾ ਕਰਨ ਦਾ ਗੁਨਾਹ ਸਵੀਕਾਰ ਕਰ ਲੈਂਦੇ।
ਦੂਸਰੇ ਪਾਸੇ ਹਰਸਿਮਰਤ ਕੌਰ ਬਾਦਲ ਦੇ ਇਸ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਕੀ ਤੁਸੀਂ, ਤੁਹਾਡੇ ਪਤੀ ਸੁਖਬੀਰ ਬਾਦਲ ਜਾਂ ਉਹਨਾਂ ਦੇ ਪਿਤਾ ਪਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਲਈ ਮੁਆਫੀ ਮੰਗੀ ਹੈ, ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਸ਼ਾਮ ਨੂੰ ਦੋਸ਼ੀ ਜਨਰਲ ਡਾਇਰ ਨੂੰ ਰਾਤ ਦਾ ਸ਼ਾਨਦਾਰ ਖਾਣਾ ਖਵਾਇਆ ਸੀ।
Did you, your husband @officeofssbadal or his father, Prakash Singh Badal, ever apologise for your great grandfather, Sardar Sunder Singh Majithia’s lavish dinner to Gen Dyer on the day of the Jallianwala Bagh massacre? He was later knighted in 1926 for his loyalty and his deeds. https://t.co/SMNwbivbnR
— Capt.Amarinder Singh (@capt_amarinder) April 13, 2019