ਨਵੀਂ ਦਿੱਲੀ, 15 ਮਾਰਚ – ਕ੍ਰਿਕਟਰ ਸ੍ਰੀਸੰਥ ਨੂੰ ਸੁਪਰੀਮ ਕੋਰਟ ਨੇ ਅੱਜ ਵੱਡੀ ਰਾਹਤ ਦਿੰਦਿਆਂ ਉਹਨਾਂ ਦੇ ਕ੍ਰਿਕਟ ਖੇਡਣ ਤੋਂ ਪਾਬੰਦੀ ਹਟਾ ਦਿਤੀ ਹੈ।
ਇਸ ਤੋਂ ਪਹਿਲਾਂ ਬੀਸੀਸੀਆਈ ਨੇ ਸ੍ਰੀਸੰਥ ਉਤੇ ਉਮਰ ਭਰ ਦਾ ਬੈਨ ਲਾਇਆ ਸੀ। ਹੁਣ ਸੁਪਰੀਮ ਕੋਰਟ ਨੇ ਬੀਸੀਸੀਆਈ ਨੂੰ 3 ਮਹੀਨੇ ਅੰਦਰ ਫੈਸਲਾ ਲੈਣ ਦਾ ਹੁਕਮ ਸੁਣਾਇਆ ਹੈ।
ਸ੍ਰੀਸੰਥ ਨੇ ਇਸ ਫੈਸਲੇ ਨਾਲ ਖੁਸ਼ੀ ਜਾਹਿਰ ਕਰਦਿਆਂ ਫਿਰ ਤੋਂ ਖੇਡਣ ਦੀ ਗੱਲ ਆਖੀ ਹੈ।