ਪਟਿਆਲਾ, 9 ਮਾਰਚ – ਇਕ ਪਾਸੇ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਦੇ ਜੋੜੀ ਨੇ ਵਿਆਹ ਦੇ ਬੰਧਨ ਵਿਚ ਬੱਝ ਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਅੰਬਾਲਾ ਦੇ ਪਰਮਿੰਦਰ ਸਿੰਘ ਦਾ ਅੱਜ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਦੀ ਰਹਿਣ ਵਾਲੀ ਕਿਰਨ ਚੀਮਾ ਨਾਲ ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਮਰਿਆਦਾਵਾਂ ਅਨੁਸਾਰ ਵਿਆਹ ਹੋਇਆ।
ਦੱਸਣਯੋਗ ਹੈ ਕਿ ਕਿਰਨ ਚੀਮਾ ਦਾ ਪਰਿਵਾਰ ਵੰਡ ਵੇਲੇ ਪਾਕਿਸਤਾਨ ਚਲਾ ਗਿਆ ਸੀ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਭਾਰਤ ਮਿਲਣ ਆਉਂਦੇ ਰਹਿੰਦੇ ਸਨ। ਇਸ ਦੌਰਾਨ ਪਰਮਿੰਦਰ ਸਿੰਘ ਤੇ ਕਿਰਨ ਚੀਮਾ ਦਾ ਪਰਿਵਾਰ ਦੀ ਸਹਿਮਤੀ ਨਾਲ ਰਿਸ਼ਤਾ ਪੱਕਾ ਹੋ ਗਿਆ ਤੇ ਅੱਜ ਇਹ ਜੋੜੀ ਵਿਆਹ ਬੰਧਨ ਵਿਚ ਬੱਝ ਗਈ।