ਨਵੀਂ ਦਿੱਲੀ, 20 ਫਰਵਰੀ (ਵਿਸ਼ਵ ਵਾਰਤਾ) : ਜਾਗ੍ਰਿਤੀ ਸੇਵਾ ਟਰੱਸਟ (ਜੇਐਸਟੀ) ਫਰੀਦਾਬਾਦ ਦੇ ਨੀਮਕਾ ਵਿਖੇ ਇਕ ਮਾਡਰਨ ਸਕੂਲ ਅਤੇ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਜਾ ਰਿਹਾ ਹੈ ਤਾਂ ਕਿ ਗਰੀਬ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।

ਲੰਡਨ ਦੇ ਪ੍ਰਸਿੱਧ ਵਪਾਰੀ ਸੁਖਪਾਲ ਸਿੰਘ ਆਹਲੂਵਾਲੀਆ ਨੇ ਬੁੱਧਵਾਰ ਨੂੰ ਸੈਂਟਰ ਦਾ ਨੀਂਹ ਪੱਥਰ ਰੱਖਿਆ।

ਉਹ ਯੂਰੋ ਕਾਰ ਪਾਰਟਸ ਦੇ ਸੰਸਥਾਪਕ ਅਤੇ ਸਾਬਕਾ ਚੇਅਰਮੈਨ ਹਨ ਅਤੇ ਇਸ ਸਮੇਂ ਡੋਮੇਨਵਜ਼ ਗਰੁੱਪ ਦੇ ਚੇਅਰਮੈਨ ਹਨ। ਇਸ ਸਮਾਰੋਹ ਵਿਚ ਪ੍ਰਸਿੱਧ ਉਦਯੋਗਪਤੀ ਅਤੇ ਕਾਂਗਰਸੀ ਨੇਤਾ ਰਘਬੀਰ ਸਿੰਘ ਜੌੜਾ, ਅਮਰਜੀਤ ਸਿੰਘ ਬਖਸ਼ੀ, ਉਦਯੋਗਪਤੀ ਐਚ.ਐਸ. ਕਥਪਾਲੀਆ, ਚੇਅਰਮੈਨ ਜੇਐਸਟੀ ਅਤੇ ਨੀਮਕਾ ਪੰਚਾਇਤ ਦੇ ਅਹੁਦੇਦਾਰ ਸ਼ਾਮਲ ਹੋਏ।

ਇਹ ਸੰਸਥਾ 1500 ਵਿਦਿਆਰਥੀਆਂ ਦੀ ਪੂਰਤੀ ਕਰੇਗੀ ਅਤੇ ਪ੍ਰੋਜੈਕਟ ਉਤੇ ਲਗਭਗ 9 ਕਰੋੜ ਰੁਪਏ ਦੀ ਲਾਗਤ ਆਵੇਗੀ। ਸੈਂਟਰ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ। ਇਸ ਕੇਂਦਰ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ, ਰਿਹਾਇਸ਼ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਜਾਗ੍ਰਿਤੀ ਸੇਵਾ ਟਰੱਸਟ ਇੱਕ ਰਜਿਸਟਰਡ ਐਨ ਜੀ ਓ ਹੈ ਜਿਸ ਨੂੰ ਆਈ.ਟੀ. ਐਕਟ ਤਹਿਤ 80ਜੀ ਦੀ ਛੋਟ ਦਿੱਤੀ ਗਈ ਹੈ ਅਤੇ ਆਈਆਈਟੀ ਅਤੇ ਹੋਰ ਨਾਮਵਰ ਸੰਸਥਾਵਾਂ ਦੇ ਪੇਸ਼ੇਵਰਾਂ ਦੀ ਇੱਕ ਟੀਮ ਦੁਆਰਾ ਇਸ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ। ਇਸ ਨੇ 2008 ਵਿਚ ਜਨਤਕ ਪਾਰਕਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਕੰਮ ਸ਼ੁਰੂ ਕੀਤਾ।

ਮੌਜੂਦਾ ਸਮੇਂ ਇਹ ਸੰਸਥਾ 2 ਪ੍ਰਾਇਮਰੀ ਸਕੂਲਾਂ, 5 ਸ਼ਾਮ ਨੂੰ ਕੋਚਿੰਗ ਸੈਂਟਰ ਅਤੇ 4 ਕੰਪਿਊਟਰ ਸਿੱਖਿਆ ਅਤੇ ਹੁਨਰ ਵਿਕਾਸ ਕੇਂਦਰਾਂ ਨੂੰ ਚਲਾਉਂਦਾ ਹੈ ਜਿੱਥੇ 1040 ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਅਧੀਨ ਮੁਫਤ ਸਿੱਖਿਆ ਮਿਲ ਰਹੀ ਹੈ।

ਫੋਟੋ ਕੈਪਸ਼ਨ - ਫਰੀਦਾਬਾਦ ਵਿਖੇ ਮਾਡਰਨ ਸਿੱਖਿਆ ਕੇਂਦਰ ਦਾ ਨੀਂਹ ਪੱਥਰ ਰੱਖਦੇ ਹੋਏ ਸੁਖਪਾਲ ਸਿੰਘ ਆਹਲੂਵਾਲੀਆ। ਇਸ ਮੌਕੇ ਨਾਲ ਖੜ੍ਹੇ ਹਨ ਰਘਬੀਰ ਸਿੰਘ ਜੌੜਾ ਅਤੇ ਹੋਰ।