ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ 2019-20 ਲਈ 1 ਲੱਖ 58 ਹਜਾਰ 493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ।

ਪੰਜਾਬ ਬਜਟ 2019-20 ਲਈ ਵੱਡੇ ਐਲਾਨ ਇਸ ਪ੍ਰਕਾਰ ਹਨ-

- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ 300 ਕਰੋੜ ਦੀ ਪ੍ਰਵਾਨਗੀ

- ਪੈਟਰੋਲ ਤੇ ਡੀਜਲ ਤੋਂ ਵੈਟ ਘਟਿਆ, ਪੈਟਰੋਲ 5 ਰੁ. ਤੇ ਡੀਜਲ 1 ਰੁ. ਪ੍ਰਤੀ ਲੀਟਰ ਸਸਤਾ ਹੋਇਆ

- ਕਿਸਾਨਾਂ ਨੂੰ ਮੁਫਤ ਬਿਜਲੀ ਲਈ 8969 ਕਰੋੜ

- ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ 60.49 ਕਰੋੜ

- ਗੰਨਾ ਉਤਪਾਦਕਾਂ ਲਈ 355 ਕਰੋੜ

- ਜਲੰਧਰ ਵਿਚ ਬਣੇਗਾ ਉਚ ਪੱਧਰੀ ਸਟੇਡੀਅਮ

- ਸਾਲ 2019-20 ਦੌਰਾਨ ਸਰਕਾਰ ਰਿਆਇਤੀ ਬਿਜਲੀ ਲਈ 1513 ਕਰੋੜ ਖਰਚੇਗੀ

- ਪੰਜਾਬੀ ਯੂਨੀਵਰਸਿਟੀ ਲਈ 50 ਕਰੋੜ ਦੀ ਗਰਾਂਟ

- ਮੰਡੀ ਗੋਬਿੰਦਗੜ ਦੀ ਹੋਵੇਗੀ ਮੁੜ ਸੁਰਜੀਤੀ

- ਜਲ੍ਹਿਆਂ ਵਾਲਾ ਬਾਗ ਕਤਲੇਆਮ ਦੇ ਸ਼ਤਾਬਦੀ ਸਮਾਗਮ

- ਰਾਸ਼ਟਰ ਪਿਤਾ ਦੀ 150ਵੀਂ ਜਨਮ ਵਰੇਗੰਢ ਮਨਾਈ ਜਾਵੇਗੀ।

- ਹੁਸ਼ਿਆਰਪੁਰ, ਪਟਿਆਲਾ ਤੇ ਬਠਿੰਡਾ ਵਿਖੇ ਫੂਡ ਸਟਰੀਟ ਬਣਾਈ ਜਾਵੇਗੀ।

- ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 4109.17 ਕਰੋੜ ਰੁਪਏ ਦਾ ਉਪਬੰਧ

- 2600 ਕਰੋੜ ਰੁਪਏ ਦੀ ਰਕਮ ਨਾਲ ਨਵੀਂ ਸਕੀਮ ‘ਸਮਾਰਟ ਪਿੰਡ ਮੁਹਿੰਮ* (ਸਮਾਰਟ ਵਿਲੇਜ਼ ਕੈਂਪੇਨ) ਲਾਗੂ ਕੀਤੀ ਜਾਵੇਗੀ।

- ਆਗਾਮੀ ਸੈਸ਼ਨ ਵਿਚ 2010 ਹੋਰ ਅੰਗਰੇਜ਼ੀ ਮਾਧਿਅਮ ਸਕੂਲ ਵਧਾਉਣ ਦੀ ਤਜਵੀਜ਼

- ਹੋਰ ਸਮਾਰਟ ਸਕੂਲਾਂ ਨੂੰ ਸਥਾਪਿਤ ਕਰਨ ਲਈ ਬਜਟ 2019—20 ਵਿਚ 25.00 ਕਰੋੜ ਰੁਪਏ ਦੀ ਰਕਮ ਦੀ ਤਜਵੀਜ਼

- ਉਚੇਰੀ ਸਿਖਿਆ ਵਿਚ ਸੁਧਾਰ ਕਰਨ ਦੇ ਮੰਤਵ ਨਾਲ ਭੁੱਚੋ, ਬਲੂਆਣਾ, ਧਰਮਕੋਟ, ਚੱਬੇਵਾਲ, ਦਸੂਆ, ਸਮਰਾਲਾ, ਨਾਭਾ, ਐੱਸ.ਏ.ਐੱਸ ਨਗਰ, ਮਲੋਟ, ਅਤੇ ਖੇਮਕਰਨ ਵਿਖੇ ਨਵੇਂ ਕਾਲਜਾਂ ਦੇ ਨਿਰਮਾਣ ਲਈ ਕੰਮ ਸ਼ੁਰੂ ਕਰਨ ਲਈ ਇਸ ਸਾਲ 50 ਕਰੋੜ ਰੁਪਏ ਦਿੱਤੇ ਜਾਣ ਦੀ ਤਜਵੀਜ਼

- ਪਟਿਆਲਾ ਵਿਖੇ ਓਪਨ ਯੂਨੀਵਰਸਿਟੀ ਸਥਾਪਿਤ ਕਰਨ ਲਈ 5.00 ਕਰੋੜ ਰੁਪਏ

- ਸਰਕਾਰ ਵਲੋਂ ਰਾਜ ਵਿਚ 15 ਨਵੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਸਥਾਪਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚ ਰਾਮਪੁਰਾ ਫੂਲ, ਰਾਏਕੋਟ, ਫਤਹਿਗੜ੍ਹ ਸਾਹਿਬ, ਬਸੀ ਪਠਾਣਾ, ਫਾਜ਼ਿਲਕਾ, ਫਿਰੋਜ਼ਪੁਰ, ਸ਼ਤਰਾਣਾ, ਅਮਰਗੜ੍ਹ, ਤਰਨਤਾਰਨ ਸ਼ਾਮਲ ਹੋਣਗੇ। ਇਸ ਸਾਲ ਇਸ ਮਕਸਦ ਨੂੰ ਸ਼ੁਰੂ ਕਰਨ ਲਈ 15 ਕਰੋੜ ਰੁਪਏ ਦਿੱਤੇ ਜਾਣਗੇ।

- ਸਾਲ 2019—20 ਦੇ ਬਜਟ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੰਭਾਲ ਸੇਵਾਵਾਂ ਲਈ 3465.06 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ, ਜੋ ਕਿ ਸਾਲ 2018—19 ਦੇ ਮੁਕਾਬਲੇ 10.87 ਫ਼ੀਸਦ ਵੱਧ

- ਇਸ ਸਾਲ ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਅੰਮ੍ਰਿਤਸਰ ਵਿਖੇ ਕੈਂਸਰ ਕੇਂਦਰਾਂ ਦੇ ਕਾਰਜਾਂ ਲਈ 60.00 ਕਰੋੜ ਰੁਪਏ ਦੇਣ ਦੀ ਤਜਵੀਜ਼

- ਇਕ ਨਵਾਂ ਸਰਕਾਰੀ ਮੈਡੀਕਲ ਕਾਲਜ ਐੱਸ.ਏ.ਐੱਸ ਨਗਰ, ਮੋਹਾਲੀ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਰਾਜ ਸਰਕਾਰ ਦੁਆਰਾ ਆਰੰਭਕ ਕਾਰਜਾਂ ਹਿੱਤ 50 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

- ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਿਤ ਸਰਕਾਰੀ ਮੈਡੀਕਲ ਕਾਲਜਾਂ ਦੀ ਅਪਗ੍ਰੇਡੇਸ਼ਨ ਵਾਸਤੇ 189.15 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਵੀ ਤਜਵੀਜ਼

- ਸਵੱਛ ਭਾਰਤ ਮਿਸ਼ਨ ਲਈ 86.33 ਕਰੋੜ ਰੁਪਏ ਦੀ ਤਜਵੀਜ਼

- ਇਸ ਸਾਲ ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਲਈ ਉਪਬੰਧ 1095.69 ਕਰੋੜ (2018—19) ਤੋਂ ਵਧਾ ਕੇ 1312.32 ਕਰੋੜ

- ਲਿੰਕ ਸੜਕਾਂ ਦੀ ਵਿਆਪਕ ਮੁਰੰਮਤ ਲਈ ਲਗਭਗ 2000 ਕਰੋੜ ਰੁਪਏ ਦੀ ਢੁਕਵੀਂ ਰਕਮ ਰਾਖਵੀਂ ਰਖੀ ਗਈ

- ਸਮੂਹ ਪੁਲਿਸ ਸਟੇਸ਼ਨਾਂ, ਚੌਂਕੀਆਂ, ਪੋਸਟਾਂ ਦੇ ਰ-ਖ—ਰਖਾਅ ਲਈ 4.00 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼

- ਸਾਲ 2019—20 ਦੌਰਾਨ 100 ਨਵੀਆਂ ਸਾਧਾਰਨ ਬ¤ਸਾਂ ਚਲਾਈਆਂ ਜਾਣਗੀਆਂ

- ਸਰਹੰਦ ਵਿਖੇ ਨਵਾਂ ਬ¤ਸ ਸਟੈਂਡ ਉਸਾਰੀ ਅਧੀਨ ਹੈ ਅਤੇ ਸਾਲ 2019—20 ਦੌਰਾਨ ਪਟਿਆਲਾ ਅਤੇ ਬਠਿµਡਾ ਵਿਖੇ ਨਵੇਂ ਬ¤ਸ ਸਟੈਂਡ ਉਸਾਰਨ ਦੀ ਤਜਵੀਜ਼ ਹੈ। ਪੀ.ਆਈ.ਡੀ.ਬੀ. ਪੀ.ਪੀ.ਪੀ. ਪ੍ਰਣਾਲੀ ਅਧੀਨ 13 ਨਵੇਂ ਬ¤ਸ ਸਟੈਂਡ ਉਸਾਰ ਰਹੀ ਹੈ।

- ਬੁੱਢੇ ਨਾਲੇ ਦੀ ਸਫਾਈ ਅਤੇ ਸਾਂਭ ਸੰਭਾਲ ਲਈ 4.38 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼