<h4><img class="alignnone size-full wp-image-3534" src="https://wishavwarta.in/wp-content/uploads/2017/09/rain-in-punjab.jpg" alt="" width="556" height="370" /></h4> <h4>ਚੰਡੀਗੜ, 7 ਫਰਵਰੀ – ਪੰਜਾਬ ਵਿਚ ਅੱਜ ਹੋਈ ਤੇਜ਼ ਬਾਰਿਸ਼ ਨਾਲ ਗੜੇਮਾਰੀ ਵੀ ਹੋਈ, ਜਿਸ ਨਾਲ ਸੂਬੇ ਵਿਚ ਫਸਲਾਂ ਨੂੰ ਨੁਕਸਾਨ ਵੀ ਪੁੱਜਾ।</h4> <h4>ਇਸ ਤੋਂ ਪਹਿਲਾਂ ਚੰਡੀਗੜ ਸਮੇਤ ਪੰਜਾਬ ਵਿਚ ਦੋ ਦਿਨਾਂ ਤੋਂ ਬੱਦਲ ਛਾਏ ਹੋਏ ਸਨ ਅਤੇ ਅੱਜ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਦੇ ਨਾਲ ਤੇਜ਼ ਬਾਰਿਸ਼ ਵੀ ਹੋਈ। ਇਸ ਦੌਰਾਨ ਤੇਜ਼ ਹਵਾਵਾਂ ਨੇ ਵੀ ਜਿਥੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਉਥੇ ਸੂਬੇ ਵਿਚ ਠੰਡ ਨੇ ਮੁੜ ਤੋਂ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ ਤੱਕ ਮੌਸਮ ਇਸ ਤਰਾਂ ਹੀ ਬਣਿਆ ਰਹੇਗਾ.</h4> <h4>ਦੂਸਰੇ ਪਾਸੇ ਹਰਿਆਣਾ ਅਤੇ ਦਿੱਲੀ ਵੀ ਭਾਰੀ ਬਾਰਿਸ ਹੋਈ ਅਤੇ ਪਹਾੜਾਂ ਵਿਚ ਬਰਫਬਾਰੀ ਜਾਰੀ ਹੈ।</h4>