38ਵੇਂ ਸਾਲਾਨਾ ਸਤਿਸੰਗ ਸਮਾਗਮ ਦੀ ਸਮਾਪਤੀ 5 ਫਰਵਰੀ ਨੂੰ

38

ਰੁਦਰਪੁਰ, 2 ਫਰਵਰੀ (ਵਿਸ਼ਵ ਵਾਰਤਾ)- ਤਪ ਸਥਾਨ ਬਾਬਾ ਲਾਲ ਸਿੰਘ ਮਹਾਰਾਜ ਵਿਖੇ 26 ਦਸਬੰਰ 2018 ਤੋਂ 38ਵਾਂ ਸਾਲਾਨਾ ਸਤਿਸੰਗ ਸਮਾਗਮ ਚੱਲ ਰਿਹਾ ਹੈ ਜਿਸ ਦੀ ਸਮਾਪਤੀ 5 ਫਰਵਰੀ 2019 ਦਿਨ ਮੰਗਲਵਾਰ ਨੂੰ ਹੋਵੇਗੀ।

ਇਸ ਦੌਰਾਨ ਸਵੇਰੇ 9.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸਜੇਗਾ, ਜਿਸ ਵਿਚ ਆ ਰਹੇ ਪੰਥ ਪ੍ਰਚਾਰਕ ਗੁਰਬਚਨ ਸਿੰਘ ਲਾਲੀ ਜੀ ਦਿੱਲੀ ਵਾਲੇ ਭਾਈ ਸਤਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਹੋਰ ਵੀ ਕਈ ਵਿਦਵਾਨ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਆ ਕੇ ਗੁਰੂ ਗਰ ਦੀਆਂ ਖੁਸ਼ੀਆਂ ਹਾਸਿਲ ਕਰੋ।