ਚੰਡੀਗੜ੍ਹ 1 ਫਰਵਰੀ – ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਧੋਖਾ ਅਤੇ ਹੁਣ ਇਹ ਜਿੰਨੀ ਮਰਜ਼ੀ ਕਿੱਕਲੀ ਪਾ ਲੈਣ ਜਾਂ ਫਿਰ ਢੋਲ ਵਜਾ ਲੈਣ ਇਸਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਲੋਕ ਸਭ ਜਾਣਦੇ ਹਨ ਅਤੇ ਹੁਣ ਇਹ ਅਕਾਲੀਆਂ ਤੇ ਭਾਜਪਾਈਆਂ ਦੀ ਸਾਂਝ ਜਲਦੀ ਖ਼ਤਮ ਹੋ ਜਾਵੇਗੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੀ ਬਾਦਲਾਂ ਦੇ ਡਿਗੇ ਗ੍ਰਾਫ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੈ ਅਜਿਹੇ ਹਾਲਾਤਾਂ ਵਿੱਚ ਕਿਹੜੀ ਪਾਰਟੀ ਕਿਵੇਂ ਨੌਂ ਮਾਸ ਦਾ ਰਿਸ਼ਤਾ ਨਿਭਾਵੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਪਰਿਵਾਰ ਹਮਲਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਗੱਠਜੋੜ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਟੁੱਟ ਜਾਵੇਗਾ ਕਿਉਜੋ ਅੱਜ ਮੋਜੂਦਾ ਸਮੇਂ ਵਿੱਚ ਬਾਦਲਾਂ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਮੰਦਭਾਗੇ ਕੰਮਾਂ ਤੋਂ ਪੂਰੀ ਦੁਨੀਆ ਚੰਗੀ ਤਰ੍ਹਾਂ ਨਾਲ ਵਾਕਫ਼ ਹੈ ਅਤੇ ਜੋ ਬਾਦਲ ਪਰਿਵਾਰ ਨੇ ਸੂਬੇ ਦੇ ਲੋਕਾਂ ਅਤੇ ਸਿੱਖ ਕੌਮ ਨਾਲ ਧੋਖਾ ਕੀਤਾ ਉਸ ਲਈ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬਾਦਲ ਪਰਿਵਾਰ ਖ਼ਿਲਾਫ਼ ਤਿੱਖੀ ਅਲੋਚਨਾ ਹੋ ਰਹੀ ਹੈ ਜਿਸ ਨਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਬਾਦਲ ਪਰਿਵਾਰ ਕਾਰਨ ਪੂਰੇ ਦੇਸ਼ ਵਿੱਚ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਹਾਲਾਤਾਂ ਵਿੱਚ ਕਿਹੜੀ ਪਾਰਟੀ ਬਾਦਲਾਂ ਨਾਲ ਨੌਂ ਮਾਸ ਦਾ ਰਿਸ਼ਤਾ ਨਿਭਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੇਵਲ ਬਾਦਲ ਪਰਿਵਾਰ ਕੱਲਾ ਹੀ ਰਹਿ ਜਾਵੇਗਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਅਤੇ ਹੁਣ ਬਾਦਲ ਪਰਿਵਾਰ ਸਿੱਖਾਂ ਦੀ ਹਮਦਰਦੀ ਬਟੋਰਨ ਖ਼ਾਤਰ ਧਾਰਮਿਕ ਮੁਦਿਆਂ ਤੇ ਸਿਆਸੀ ਰੋਟੀਆਂ ਸੇਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਚ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ ਕਿਉਜੋ ਧਾਰਮਿਕ ਮੁਦਿਆਂ ਤੇ ਫਿਰ ਤੋਂ ਸਿੱਖਾਂ ਦੀ ਭਾਵਨਾਵਾਂ ਬਟੋਰਨ ਲਈ ਬੀਬੀ ਹੁਣ ਕੇਂਦਰ ਸਰਕਾਰ ‘ਚੋਂ ਅਸਤੀਫ਼ਾ ਦੇਵੇਗੀ ਹੁਣ ਭਾਵੇਂ ਬਾਦਲ ਪਰਿਵਾਰ ਜਿੰਨਾਂ ਮਰਜ਼ੀ ਪਖੰਡ ਕਰ ਲਵੇ ਪਰ ਲੋਕ ਇਹਨਾਂ ਦੇ ਪਖੰਡਵਾਦ ਵਿੱਚ ਨਹੀਂ ਆਉਣਗੇ।