ਠੰਡ ਨਾਲ ਜੰਮਿਆ ਕੈਨੇਡਾ ਦਾ ਨਿਆਗਰਾ ਫਾਲ

112

ਟੋਰਾਂਟੋ, 24 ਜਨਵਰੀ – ਕੈਨੇਡਾ ਵਿਚ ਪੈ ਰਹੀ ਕੜਾਕੇ ਦੀ ਠੰਡ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ। ਇਸ ਸਾਲ ਇਥੇ ਵੱਡੀ ਪੱਧਰ ਉਤੇ ਬਰਫ ਪਈ, ਜਿਸ ਕਾਰਨ ਠੰਡ ਨੇ ਜ਼ੋਰ ਫੜ ਲਿਆ ਹੈ। ਇਸ ਦੌਰਾਨ ਠੰਡ ਕਾਰਨ ਇਥੋਂ ਦਾ ਪ੍ਰਸਿੱਧ ਨਿਆਗਰਾ ਫਾਲ ਵੀ ਪੂਰੀ ਤਰ੍ਹਾਂ ਜਮ ਗਿਆ ਹੈ। 167 ਫੁੱਟ ਉਚਾਈ ਤੋਂ 85000 ਕਿਊਬਿਕ ਫੁੱਟ ਪ੍ਰਤੀ ਸੈਕੰਡ ਡਿਗਦਾ ਪਾਣੀ ਦਾ ਵਹਾਅ ਬਰਫ ਬਣ ਗਿਆ ਹੈ।

ਇਸ ਦੌਰਾਨ ਬਰਫ ਦਾ ਰੂਪ ਧਾਰਨ ਕਰ ਚੁੱਕੇ ਨਿਆਗਰਾ ਫਾਲ ਹੁਣ ਵੱਖਰੀ ਹੀ ਦਿੱਖ ਪੈਦਾ ਕਰ ਰਿਹਾ ਹੈ ਅਤੇ ਲੋਕ ਕੁਦਰਤ ਦੇ ਇਸ ਕਰਿਸ਼ਮੇ ਨੂੰ ਦੇਖਣ ਲਈ ਬੇਤਾਬ ਹਨ।