ਚੰਡੀਗੜ੍ਹ : ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਪੰਜਾਬੀ ਏਕਤਾ ਪਾਰਟੀ ਦੇ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਰਹਿਤ ਮਰਿਆਦਾ ਨੂੰ ਮੰਨਦੇ ਹਨ ਤਾਂ ਦਾਹੜੀ ਕੱਟਣੀ ਬੰਦ ਕਰ ਦੇਣ ਦੀ ਸਹੁੰ ਚੁੱਕ ਕੇ ਰਾਣਾ ਗੁਰਜੀਤ ਸਿੰਘ ਵਾਂਗ ਵਾਂਗ ਸਾਬਤ ਸੂਰਤ ਸਿੱਖ ਚਿਹਰਾ ਲੈ ਕੇ ਪੰਜਾਬ ਦੀ ਨਵੀਂ ਨਕੋਰ ਸਿਆਸੀ ਪਾਰਟੀ ਦੀ ਅਗਵਾਈ ਕਰਨ ਉਹਨਾਂ ਦੇ ਪੁਰਾਣੇ ਮਿੱਤਰ ਭਗਵੰਤ ਮਾਨ ਨੇ ਬਰਨਾਲਾ ਵਿਖੇ ਸ਼ਰਾਬ ਨਾ ਪੀਣੀ ਬੰਦ ਕਰ ਦੇਣ ਦੀ ਗੱਲ ਕੀਤੀ ਅਤੇ ਭਵਿੱਖ ਵਿੱਚ ਸ਼ਰਾਬ ਨਾ ਪੀਣ ਦੀ ਸਹੁੰ ਖਾ ਕੇ ਆਪਣਾ ਅਕਸ ਸੁਧਾਰਨਲਈ ਉਪਰਾਲਾ ਕੀਤਾ ਹੈ ।
ਬਡਹੇੜੀ ਨੇ ਆਖਿਆ ਕਿ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀ ਦਾਹੜੀ ਕੇਸਾਧਾਰੀ ਸਿੱਖ ਹੀ ਬਣੇ ਹਨ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹਿੱਸਾ ਹਨ ਅਤੇ ਰਹੇ ਹਨ ਕਿਉਂਕਿ ਕਿ ਸਿੱਖ ਕੌਮ ਦੀ ਦਿੱਖ ਅਤੇ ਪਛਾਣ ਦਾਹੜੀ ਕੇਸਾਂ ਨਾਲ ਹੀ ਬਣਦੀ ਹੈ ਪਤਿਤਪੁਣੇ ਦੀ ਤਸਵੀਰ ਨਾਲ ਸਿੱਖ ਕੌਮ ਦੇ ਜਜ਼ਬਾਤੀ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਆਉਂਦੇ ਆਗੂ ਨੌਜਵਾਨ ਵਰਗ ਲਈ ਕੁਰਾਹੇ ਪੈਣ ਲਈ ਤਿਆਰ ਕਰਨ ਦਾ ਰਸਤਾ ਦਿਖਾਉਂਦੀ ਹੈ ਭਾਵੇਂ ਉਹ ਬਾਦਲ ਦਲ ਹੋਏ ਜਾ ਕੋਈ ਹੋਰ ਵੱਡਾ ਸਿਆਸੀ ਦਲ ਹੋਵੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ, ਜਸਟਿਸ ਗੁਰਨਾਮ ਸਿੰਘ, ਪਰਕਾਸ਼ ਸਿੰਘ ਬਾਦਲ, ਪ੍ਰਤਾਪ ਸਿੰਘ ਕੈਰੋਂ, ਕੌਮੀ ਆਗੂ ਕੇਂਦਰੀ ਮੰਤਰੀ ਸਰਦਾਰ ਬਲਦੇਵ ਸਿੰਘ, ਸ੍ਰੀ ਬਲਵੰਤ ਸਿੰਘ ਰਾਮੂਵਾਲੀਆ, ਸੁਖਦੇਵ ਸਿੰਘ ਢੀਂਡਸਾ, ਗੁਰਦਿਆਲ ਸਿੰਘ ਢਿੱਲੋਂ, ਸਵਰਨ ਸਿੰਘ ਸਾਰੇ ਸਿੱਖ ਆਗੂਆਂ ਨੇ ਦਾਹੜੀ ਕੇਸ ਸਜਾ ਕੇ ਕੇਂਦਰੀ ਵਜ਼ਾਰਤਾਂ ਵਿੱਚ ਨੁਮਾਇੰਦਗੀ ਕੀਤੀ ਹੈ ਅਤੇ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਵੀ ਦਾਹੜੀ ਕੇਸਾਂ ਨਾਲ ਵਜ਼ਾਰਤਾਂ ਵਿੱਚ ਰਹੇ ਹਨ । ਸਰਦਾਰ ਮਨਮੋਹਨ ਸਿੰਘ ਨੇ ਸਿੱਖ ਕੌਮ ਦਾ ਮਾਣ ਮਹਾਨ ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਹੋਣ ਨਾਤੇ ਪੂਰੇ ਵਿਸ਼ਵ ਵਿੱਚ ਨਾਮਣਾ ਖੱਟਿਆ ਹੈ । ਹਰ ਮਨੁੱਖ ਨੂੰ ਆਪਣੇ ਧਰਮ ਵਿੱਚ ਉਸ ਧਰਮ ਦੀ ਪਛਾਣ ਲਈ ਪੂਰਾ ਉਤਰਨਾ ਵੀ ਬਹੁਤ ਜਰੂਰੀ ਹੈ ।