ਚੰਡੀਗੜ੍ਹ, ਜਨਵਰੀ 4 ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਨਾਲ ਧੱਕੇਸ਼ਾਹੀ, ਗੁੰਡਾਗਰਦੀ ਅਤੇ ਦਹਿਸ਼ਤ ਦੇ ਹਲਾਤਾਂ ਨੂੰ ਨਜਿੱਠਣ ਵਿੱਚ ਅਸਫਲ ਸਾਬਿਤ ਹੋ ਗਿਆ ਹੈ ਇਹ ਦੋਸ਼ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੈ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਲਗਾਇਆ ਹੈ।
ਕੈਂਥ ਕਿ ਕਿਹਾ ਕਿ ਪਿਛਲੇ ਦਿਨੀਂ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਅਨੁਸੂਚਿਤ ਜਾਤੀਆਂ ਨਾਲ ਤਸ਼ਦਦ ,ਧੱਕੇਸ਼ਾਹੀ, ਗੁੰਡਾਗਰਦੀ ਅਤੇ ਅਪਮਾਨਿਤ ਕਰਨ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਿੰਡ ਡੇਰਾ ਮੀਰ ਮੀਰਾਂ ਅਤੇ ਪਵਾਲਾ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਵਿੱਚ ਹੋਰਨਾਂ ਥਾਵਾਂ ਤੇ ਵੀ ਬਾਈਕਾਟ, ਕੁੱਟਮਾਰ, ਜਾਤੀ ਵਿਤਕਰੇ ਅਤੇ ਬੁਰਸ਼ਾਗਰਦੀ ਸ਼ੇਅਰੇਆਮ ਘਟਨਾਵਾਂ ਵਾਪਰਨ ਕਰਕੇ ਅਨੁਸੂਚਿਤ ਜਾਤੀ ਵਿੱਚ ਡਰ ਅਤੇ ਸਹਿਮ ਬਣ ਗਿਆ ਹੈ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਜਮਹੂਰੀਅਤ ਦਾ ਗਲਾ ਘੁੱਟਿਆ ਗਿਆ ਹੈ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਬਾਅਦ ਸਮਾਜਿਕ ਬਾਈਕਾਟ, ਕੁੱਟਮਾਰ, ਜਾਤੀ ਵਿਤਕਰੇ ਅਤੇ ਅਪਮਾਨਜਨਕ ਗੰਭੀਰ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਸਰਕਾਰ ਇਨ੍ਹਾਂ ਵਰਗਾ ਦੇ ਜਾਨ ਮਾਲ ਦੀ ਸੁਰੱਖਿਆ ਕਰਨ ਵਿੱਚ ਅਸਫਲ ਸਾਬਿਤ ਹੋਇਆ ਨਜਰ ਆਉਂਦੀ ਹੈ।
ਕੈਪਟਨ ਸਰਕਾਰ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਰਾਜਨੀਤਕ ਅਗੂਆਂ ਦੀ ਕਠਪੁਤਲੀਆਂ ਵਾਗ ਕੰਮ ਕਰ ਰਿਹਾ ਹੈ।ਗ੍ਰਹਿ ਵਿਭਾਗ ਬੇਬਸ ਅਤੇ ਲਾਚਾਰ ਹੋ ਗਿਆ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਸੈਕਟਰ 25 ਦੇ ਰੈਲੀ ਗਰਾਊਂਡ ਚੰਡੀਗੜ੍ਹ ਵਿਖੇ ਪਿੰਡ ਸ਼ੇਰਗੜ੍ਹ ਅਤੇ ਅਤਾਲਾਂ ਦੇ ਪੀੜਤ ਪਰਿਵਾਰ ਇਨਸਾਫ ਪ੍ਰਾਪਤ ਕਰਨ ਲਈ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਲਗਾਤਾਰ 15ਵੇਂ ਦਿਨ ਵੀ ਜਾਰੀਹੈ।