ਚੰਡੀਗੜ•, 2 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਸੁਵਿਧਾਵਾਂ ਨੂੰ ਨਵਿਆਉਣ ਵਾਸਤੇ ਮੁੱਖ ਸਕੱਤਰ ਨੂੰ ਵਿਸਤ੍ਰਤ ਯੋਜਨਾ ਬਣਾਉਣ ਵਾਸਤੇ ਆਖਿਆ ਹੈ।
ਮੁੱਖ ਮੰਤਰੀ ਨੇ ਸਰਕਾਰੀ ਫਾਈਲਾਂ ਦੀ ਡੈਜ਼ਿਗਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ।
ਮਿਨੀ ਸਕੱਤਰੇਤ ਦੀ ਹਾਲ ਹੀ ਵਿੱਚ ਨਵਿਆਈ ਗਈ ਇਮਾਰਤ ਦੀ ਸਤਵੀਂ ਮੰਜ਼ਲ ਨੂੰ ਘੋਖਣ ਤੋਂ ਬਾਅਦ ਇਸ ਦੀ ਸਰਾਹਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਤ੍ਰਤ ਪਲਾਨ ਦੀ ਪ੍ਰਵਾਨਗੀ ਤੋਂ ਬਾਅਦ ਦੋਵਾਂ ਇਮਾਰਤਾਂ ਵਿੱਚ ਮੰਜ਼ਲਾਂ ਦੇ ਅਨੁਸਾਰ ਅਜਿਹਾ ਫਲੋਰ ਵਰਕ ਕਰਨ ਲਈ ਪੀ.ਡਬਲਿਊ.ਡੀ. ਦੇ ਸਕੱਤਰ ਨੂੰ ਆਖਿਆ ਹੈ।
ਮੁੱਖ ਮੰਤਰੀ ਨੇ ਇਸ ਇਮਾਰਤ ਦੀ ਸੁਰਜੀਤੀ ਦੇ ਕੰਮ ਦੀ ਨਜ਼ਰਸਾਨੀ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ•ਾਂ ਨੂੰ ਮੁਲਾਜ਼ਮਾਂ ਅਤੇ ਸਟਾਫ਼ ਮੈਂਬਰਾਂ ਵਾਸਤੇ ਕੰਮ ਕਰਨ ਲਈ ਵਧੀਆ ਅਤੇ ਪ੍ਰੇਰਕ ਮਹੌਲ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।
ਮੁਲਾਜ਼ਮਾਂ ਦੀ ਭਲਾਈ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਠਿਨ ਵਿੱਤੀ ਸਥਿਤੀ ਦੇ ਬਾਵਜੂਦ ਉਨ•ਾਂ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਲਈ ਲੋੜੀਂਦੀਆਂ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਵਾਸਤੇ ਜ਼ਰੂਰੀ ਫੰਡ ਮੁਹੱਈਆ ਕਰਾਉਣ ਦਾ ਭਰੋਸਾ ਦਿਵਾਇਆ ਹੈ।
ਗ਼ੌਰਤਲਬ ਹੈ ਕਿ ਮਿਨੀ ਸਕੱਤਰੇਤ ਦੀ ਸਭ ਤੋਂ ਉਪਰਲੀ ਮੰਜ਼ਲ ‘ਤੇ ਪੀ.ਡਬਲਿਊ.ਡੀ., ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਦਫ਼ਤਰੀ ਕਮਰੇ ਅਤੇ ਬਰਾਂਚ ਆਫ਼ਿਸ ਹਨ। ਇਸ ਤੋਂ ਇਲਾਵਾ ਇਸ ਮੰਜ਼ਲ ‘ਤੇ ਜਲ ਸਰੋਤ ਤੇ ਖਣਨ ਅਤੇ ਐਨ.ਆਰ.ਆਈ. ਮਾਮਲਿਆਂ ਦੇ ਵਿਭਾਗ ਦੇ ਵੀ ਦਫ਼ਤਰ ਹਨ। ਇਨਾਂ ਨੂੰ ਸਾਰੀਆਂ ਅਤਿ ਅਧੂਨਿਕ ਸਹੂਲਤਾਂ ਨਾਲ ਸਜਾਇਆ ਗਿਆ ਹੈ। ਇਹ ਦੋਵਾਂ ਸਕੱਤਰੇਤਾਂ ਦੀਆਂ ਬਾਕੀ ਮੰਜ਼ਲਾਂ ਲਈ ਵੀ ਨਵਿਆਉਣ ਵਾਸਤੇ ਪੈਮਾਨਾ ਹੋਵੇਗਾ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮਿਨੀ ਸਕੱਤਰੇਤ ਵਿਖੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਉਨ•ਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।
ਸੂਬੇ ਦੇ ਵਿਕਾਸ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਖੜਨ ਲਈ ਜ਼ੋਰਦਾਰ ਹੰਭਲਾ ਮਾਰਨ ਲਈ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ ਨੂੰ ਆਪਣੀਆਂ ਸੇਵਾਵਾਂ ਨਿਭਾਉਣ ਲਈ ਸਾਰੀ ਸਰਕਾਰੀ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਬਹੁਤ ਸਾਰੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਨਾਲ ਸੈਲਫ਼ੀ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਉਨ•ਾਂ ਨੇ ਪ੍ਰਵਾਨ ਕਰ ਲਿਆ ਅਤੇ ਮੁਲਾਜ਼ਮਾਂ ਨੇ ਉਨ•ਾਂ ਨਾਲ ਖੂਬ ਸੈਲਫੀਆਂ ਲਈਆਂ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸੱਤਵੀਂ ਮੰਜ਼ਲ ‘ਤੇ ਸਹਿਕਾਰਤਾ ਅਤੇ ਖੇਤੀਬਾੜੀ ਵਿਭਾਗਾਂ ਦੀਆਂ ਬਰਾਂਚਾਂ ਵਿੱਚ ਗਏ ਅਤੇ ਉੱਥੇ ਫਾਈਲਾਂ ਨੂੰ ਸਾਂਭਣ ਦੇ ਵਿਧੀ ਵਿਧਾਨ ਦੀ ਪੜਤਾਲ ਕੀਤੀ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ•ਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਗ੍ਰਹਿ ਸਕੱਤਰ ਐਨ.ਐਸ.ਕਲਸੀ, ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਸਪ੍ਰੀਤ ਤਲਵਾਰ ਅਤੇ ਸਕੱਤਰ ਪੀ.ਡਬਲਿਊ.ਡੀ. ਹੁਸਨ ਲਾਲ ਵੀ ਸ਼ਾਮਲ ਸਨ।
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ ‘ਆਪ’ ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ ‘ਤੇ ਚੋਣ ਲੜ ਰਹੀ ਹੈ
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ 'ਆਪ' ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ 'ਤੇ ਚੋਣ...