ਫਿਲਮ ਅਭਿਨੇਤਾ ਕਾਦਰ ਖਾਨ ਨਹੀਂ ਰਹੇ

29

ਨਵੀਂ ਦਿੱਲੀ, 1 ਜਨਵਰੀ  – ਉੱਘੇ ਫਿਲਮ ਅਭਿਨੇਤਾ ਕਾਦਰ ਖਾਨ ਦਾ ਅੱਜ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਹਨਾਂ ਨੇ ਕੈਨੇਡਾ ਦੇ ਇੱਕ ਹਸਪਤਾਲ ਵਿਚ ਆਖਰੀ ਸਾਹ ਲਏ। ਉਹਨਾਂ ਨੇ ਲਗਪਗ 300 ਫਿਲਮਾਂ ਵਿਚ ਕੰਮ ਕੀਤਾ।

ਕਾਦਰ ਖਾਨ ਦਾ ਜਨਮ 22 ਅਕਤੂਬਰ 1938 ਨੂੰ ਕਾਬੁਲ, ਅਫਗਾਨਿਸਤਾਨ ਵਿਚ ਹੋਇਆ ਸੀ। ਉਸ ਦਾ ਪਿਤਾ ਕੰਧਾਰ ਤੋਂ ਅਬਦੁਲ ਰਹਿਮਾਨ ਖਾਨ ਸੀ ਅਤੇ ਉਸ ਦੀ ਮਾਤਾ ਇਕਬਾਲ ਬੇਗਮ ਪਿਸ਼ਿਨ, ਬ੍ਰਿਟਿਸ਼ ਭਾਰਤ ਤੋਂ ਸੀ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਦਰ ਖਾਨ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ।