ਨਵੀਂ ਦਿੱਲੀ, 17 ਦਸਬੰਰ- 1984 ਸਿੱਖ ਕਤਲੇਆਮ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਤਾ ਹੈ।
ਇਸ ਤੋਂ ਪਹਿਲਾਂ ਸਾਲ 2013 ਵਿਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਪਹਿਲੀ ਨਵੰਬਰ 1984 ਨੂੰ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿਚ ਹਿੰਸਕ ਭੀੜ ਨੇ ਜਗਦੀਸ਼ ਕੌਰ ਦੇ ਘਰ ਉਤੇ ਹਮਲਾ ਕਰਕੇ ਉਸ ਦੇ ਵੱਡੇ ਬੇਟੇ ਅਤੇ ਪਤੀ ਸਮੇਤ 5 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਸੱਜਣ ਕੁਮਾਰ ਉਤੇ ਦੋਸ਼ ਹੈ ਕਿ ਉਹ ਵੀ ਇਸ ਹਿੰਸਕ ਭੀੜ ਵਿਚ ਸ਼ਾਮਿਲ ਸੀ।