ਚੰਡੀਗੜ੍ਹ, 10 ਦਸਬੰਰ – ਪੰਜਾਬ ਮੰਤਰੀ ਮੰਡਲ ਦੀ ਅੱਜ ਹੋਣ ਵਾਲੀ ਮੀਟਿੰਗ ਨੂੰ ਕੱਲ੍ਹ 11 ਦਸੰਬਰ ਤੱਕ ਮੁਲਤਵੀ ਕਰ ਗਿਆ ਹੈ। ਇਸ ਮੀਟਿੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਰਾਬ ਸਿਹਤ ਕਾਰਨ ਮੁਲਤਵੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਆਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫਤੇ ਵਾਇਰਲ ਬੁਖਾਰ ਹੋਣ ਤੋਂ ਬਾਅਦ ਉਨਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਇਸ ਦੌਰਾਨ ਪੀ.ਜੀ.ਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਅਤੇ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਦੀ ਵਜਾ ਕਾਰਨ ਮਾਮੂਲੀ ਜਿਹੀ ਕਮਜੋਰੀ ਹੈ। ਡਾਕਟਰਾਂ ਅਨੁਸਾਰ ਉਨਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟੇ ਲਈ ਆਰਾਮ ਦੀ ਸਲਾਹ ਦਿੱਤੀ ਗਈ ਹੈ।