ਐਡੀਲੇਡ ‘ਚ ਟੀਮ ਇੰਡੀਆ ਨੇ ਕੋਹਲੀ ਦੀ ਕਪਤਾਨੀ ‘ਚ ਕੰਗਾਰੂਆਂ ਨੂੰ ਚਿੱਤ ਕਰ ਕੇ ਪਹਿਲਾਂ ਟੈਸਟ ਮੈਚ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਆਸਟ੍ਰੇਲੀਆਈ ਧਰਤੀ ‘ਤੇ ਇਤਿਹਾਸ ਰਚ ਦਿੱਤਾ ਹੈ। ਦੱਸ ਦਈਏ ਕਿ ਪਹਿਲਾ ਮੌਕਾ ਹੈ ਜਦੋਂ ਟੈਸਟ ਸੀਰੀਜ਼ ਤੋਂ ਪਹਿਲਾਂ ਹੀ ਮੈਚ ‘ਚ ਭਾਰਤ ਨੇ ਜਿੱਤ ਦਰਜ ਕਰ ਲਈ ਹੋਵੇ। ਇਸ ਤੋਂ ਪਹਿਲਾਂ ਭਾਰਤ ਕਦੀ ਵੀ ਟੈਸਟ ਸੀਰੀਜ਼ ਦਾ ਪਹਿਲਾਂ ਮੈਚ ਨਹੀਂ ਜਿੱਤ ਪਾਇਆ ਸੀ।
ਆਖਿਰੀ ਦਿਨ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ ‘ਤੇ ਕਹਿਰ ਮਚਾਉਂਦੇ ਹੋਏ ਜਿੱਤ ਦੀਆਂ ਉਮੀਦਾਂ ਨੂੰ ਹੋਰ ਵਧਾ ਦਿੱਤਾ ਹੈ। 323 ਦੌੜਾਂ ਦਾ ਟੀਚੇ ਦਾ ਪਿੱਛਾ ਕਰਨ ਉਤਰੇ ਆਸਟ੍ਰੇਲੀਆਈ ਬੱਲੇਬਾਜ਼ ਭਾਰਤੀ ਬੱਲੇਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੇ ਅੱਗੇ ਟਿਕਦੇ ਨਜ਼ਰ ਨਹੀਂ ਆਏ ਅਤੇ ਇਕ-ਇਕ ‘ਕੇ ਪਵੈਲੀਅਨ ਪਰਤੇ। ਟ੍ਰੇਵਿਸ ਹੈੱਡ ਦੇ ਰੂਪ ‘ਚ ਆਸਟ੍ਰੇਲੀਆ ਨੂੰ 5ਵਾਂ ਝਟਕਾ ਲੱਗਾ। ਉਥੇ ਅਰਧਸੈਂਕੜਾ ਲਗਾਉਣ ਤੋਂ ਬਾਅਦ ਸ਼ਾਨ ਮਾਰਸ਼ ਖਰਾਬ ਸ਼ਾਟ ਖੇਡ ਕੇ ਆਊਟ ਹੋਏ ਅਤੇ ਆਸਟ੍ਰੇਲੀਆ ਦਾ 6 ਵਿਕਟਾਂ ਡਿੱਗਿਆ। ਇਸ ਤੋਂ ਬਾਅਦ ਕਪਤਾਨ ਟਿਮ ਪੇਨ ਵੀ 41 ਦੌੜਾਂ ਦੇ ਸਕੋਰ ‘ਤੇ ਬੁਮਰਾਹ ਦਾ ਸ਼ਿਕਾਰ ਬਣ ਗਏ। ਕਪਤਾਨ ਟਿਮ ਪੇਨ ਦੇ ਪਵੈਲੀਅਨ ਪਰਤਨ ਤੋਂ ਬਾਅਦ ਮੁਹੰਮਦ ਸ਼ਮੀ ਨੇ ਸਟਾਰਕ ਨੂੰ ਵੀ 28 ਦੌੜਾਂ ਦੇ ਸਕੋਰ ‘ਤੇ ਚੱਲਦਾ ਕੀਤਾ। ਹੁਣ ਆਸਟ੍ਰੇਲੀਆ ਟੀਮ ਦੇ ਕੁਲ 8 ਵਿਕਟ ਗਿਰ ਚੁੱਕੇ ਹਨ ਅਤੇ ਭਾਰਤ ਇਹ ਟੈਸਟ ਸੀਰੀਜ਼ ਜਿੱਤਣ ਤੋਂ ਸਿਰਫ 1 ਵਿਕਟਾਂ ਹੀ ਦੂਰ ਹੈ।