ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ
ਪੂਲ ਸੀ ਵਿਚ ਅੱਜ ਭਾਰਤ ਦਾ ਕਨੇਡਾ ਨਾਲ ਅਤੇ ਬੈਲਜੀਅਮ ਦਾ ਸਾਊਥ ਅਫਰੀਕਾ ਨਾਲ ਅਹਿਮ ਮੁਕਾਬਲਾ ਹੋਵੇਗਾ।ਇਸ ਪੂਲ ਵਿਚ ਭਾਰਤ ਤੇ ਬੈਲਜੀਅਮ ਦੇ ਇਕੋ ਜਿਹੇ ਨੰਬਰ ਹਨ,ਪਰ ਗੋਲ ਔਸਤ ਦੇ ਹਿਸਾਬ ਨਾਲ ਭਾਰਤ ਦਾ ਹੱਥ ਉਪਰ ਹੈ। ਦੋਨੋਂ ਦੇਸਾਂ ਦੀਆਂ ਅੱਜ ਵਾਲੀਆਂ ਜਿੱਤਾਂ, ਸਿੱਧਾ ਕੁਆਟਰ ਵਿਚ ਸਾਮਲ ਹੋਣ ਦਾ ਫੈਸਲਾ ਕਰਨਗੀਆਂ ।
ਇਸ ਪੂਲ ਵਿਚ ਭਾਰਤ ਅਤੇ ਬੈਲਜੀਅਮ ਦੇ 4-4 ਅੰਕ ਹਨ,ਜਦੋਂ ਕਿ ਕਨੇਡਾ ਅਤੇ ਸਾਊਥ ਅਫਰੀਕਾ ਦੇ 1-1 ਅੰਕ ਹਨ।
ਭਾਰਤ ਅਤੇ ਬੈਲਜੀਅਮ ਆਪੋ ਆਪਣੇ ਮੈਚ ਵੱਧ ਤੋਂ ਵੱਧ ਗੋਲਾਂ ਦੇ ਅੰਤਰ ਨਾਲ ਜਿੱਤਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਕੁਆਟਰ ਫਾਈਨਲ ਵਿਚ ਦਾਖਲੇ ਦਾ ਅੱਜ ਹੀ ਫੈਸਲਾ ਹੋ ਜਾਵੇ, ਕਰਾਸ ਮੈਚ ਨਾ ਖੇਡਣੇ ਪੈਣ।