ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਠੀਕ-ਠਾਕ ਹਨ। ਉਹਨਾਂ ਨੂੰ ਅੱਜ ਮਾਮੂਲੀ ਬੁਖਾਰ ਕਾਰਨ ਪੀਜੀਆਈ ਚੈਕਅਪ ਲਈ ਲਿਆਂਦਾ ਗਿਆ ਸੀ।
ਡਾਕਟਰਾਂ ਦੇ ਕਹਿਣ ਅਨੁਸਾਰ ਉਹਨਾਂ ਦੇ ਸਾਰੇ ਟੈਸਟ ਠੀਕ ਪਾਏ ਹਨ ਤੇ ਜਲਦੀ ਹੀ ਉਹਨਾਂ ਨੂੰ ਪੀਜੀਆਈ ਚੋਂ ਛੁੱਟੀ ਮਿਲ ਜਾਵੇਗੀ।