– ਲੜਾਈ ਦੌਰਾਨ ਗੋਲੀ, ਡਾਂਗਾਂ ਅਤੇ ਗੰਡਾਸੇ ਚੱਲੇ, ਪੁਲੀਸ ਨੇ 4 ਜਣਿਆਂ *ਤੇ ਕੀਤਾ ਕਤਲ ਦਾ ਮਾਮਲਾ ਦਰਜ
ਮਾਨਸਾ, 10 ਨਵੰਬਰ (ਵਿਸ਼ਵ ਵਾਰਤਾ)- ਕਿਸਾਨੀਂ ਸੰਘਰਸ਼ਾਂ ਵਿਚ ਹਮੇਸ਼ਾ ਮੋਹਰੀ ਮੰਨੇ ਜਾਂਦੇ ਪਿੰਡ ਭੈਣੀਬਾਘਾ ਵਿਚ ਬੀਤੀ ਰਾਤ ਆਪਸੀ ਲੜਾਈ ਹੋਣ ਕਾਰਨ ਚੱਲੀ ਗੋਲੀ ਦੌਰਾਨ ਇਕ ਨੌਜਵਾਨ ਸੁਖਪ੍ਰੀਤ ਸਿੰਘ (19) ਦੀ ਮੌਤ ਹੋ ਗਈ, ਜਦੋਂ ਕਿ ਦੂਜੀ ਧਿਰ ਦਾ ਇਕ ਨੌਜਵਾਨ ਗੁਰਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ *ਤੇ 4 ਜਣਿਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮਾਨਸਾ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪਣ ਤੋਂ ਮਗਰੋਂ ਅੱਜ ਬਾਅਦ ਦੁਪਹਿਰ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸੰਘਰਸ਼ਾਂ ਅਤੇ ਸਮਾਜ ਸੇਵਾ ਵਿਚ ਨਾਮ ਖੱਟਣ ਵਾਲੇ ਇਸ ਪਿੰਡ ਦੇ ਇਨ੍ਹਾਂ ਦੋਨੇ ਨੌਜਵਾਨਾਂ ਦੀ ਦਿਨ ਵੇਲੇ ਕਿਸੇ ਗੱਲ ਨੂੰ ਲੈਕੇ ਆਪਸੀ ਬਹਿਸ ਤੋਂ ਬਾਅਦ ਮਾਮੂਲੀ ਤਕਰਾਰ ਹੋ ਗਿਆ ਸੀ ਅਤੇ ਇਸ ਤਕਰਾਰ ਦੌਰਾਨ ਹੋਈ ਕੁੱਟਮਾਰ ਦਾ ਉਲਾਂਭਾ ਦੇਣ ਲਈ, ਜਦੋਂ ਸੁਖਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ, ਗੁਰਜੀਤ ਸਿੰਘ ਦੇ ਘਰ ਗਏ ਤਾਂ ਉਥੇ ਤਕਰਾਰਬਾਜੀ ਲੜਾਈ ਵਿਚ ਤਬਦੀਲ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਇਸ ਲੜਾਈ ਦੌਰਾਨ ਹੀ ਜਦੋਂ ਡਾਂਗਾਂ—ਸੋਟੇ ਅਤੇ ਗੰਡਾਸੇ ਚੱਲਣ ਲੱਗੇ ਤਾਂ ਵਿਚੋਂ ਗੋਲੀ ਚਲਾਅ ਦਿੱਤੀ ਗਈ, ਜੋ ਨੌਜਵਾਨ ਸੁਖਪ੍ਰੀਤ ਸਿੰਘ ਦੇ ਲੱਗੀ ਅਤੇ ਇਸ ਲੜਾਈ ਦੌਰਾਨ ਗੁਰਜੀਤ ਸਿੰਘ ਵੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ।
ਵੇਰਵਿਆਂ ਮੁਤਾਬਕ ਜਦੋਂ ਦੋਨਾਂ ਨੌਜਵਾਨਾਂ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਤਾਂ ਸੁਖਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨਿਆ ਗਿਆ ਅਤੇ ਗੁਰਜੀਤ ਸਿੰਘ ਮਾਨਸਾ ਤੋਂ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ।
ਪੁਲੀਸ ਦਾ ਮੱੁਢਲੀ ਤਫਤੀਸ਼ ਵਿਚ ਕਹਿਣਾ ਹੈ ਕਿ ਪਰਚਾ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਤੱਕ ਇਸ ਵਿਚ ਕਿਸੇ ਦੀ ਵੀ ਗਿ®ਫਤਾਰੀ ਜਾਂ ਅਸਲਾ ਬਰਾਮਦਗੀ ਆਦਿ ਨਹੀਂ ਹੋਈ ਹੈ।
ਥਾਣਾ ਸਦਰ ਮਾਨਸਾ ਦੇ ਮੁਖੀ ਯਾਦਵਿµਦਰ ਸਿµਘ ਦਾ ਕਹਿਣਾ ਹੈ ਕਿ ਸੁਖਪ®ੀਤ ਸਿµਘ ਦੇ ਕਤਲ ਮਾਮਲੇ ਵਿਚ ਗੁਰਨµਦ ਸਿµਘ ਦੇ ਬਿਆਨ *ਤੇ ਗੁਰਮੇਲ ਸਿµਘ, ਜਰਨੈਲ ਸਿµਘ, ਗੁਰਦੀਪ ਸਿµਘ ਤੇ ਜਸਪਾਲ ਕੌਰ ਵਾਸੀ ਭੈਣੀਬਾਘਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿµਨ੍ਹਾਂ ਵਿਚੋਂ ਹਾਲੇ ਤੱਕ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਤਫਤੀਸ ਦੌਰਾਨ ਜਖਮੀ ਹੋਏ ਵਿਅਕਤੀ ਗੁਰਜੀਤ ਸਿµਘ ਦੇ ਮਾਮਲੇ ਦੀ ਵੀ ਤਫਤੀਸ਼ ਇਸਦੇ ਨਾਲ ਕੀਤੀ ਜਾਵੇਗੀ।
ਫੋਟੋ ਕੈਪਸ਼ਨ: ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਦੀ ਫਾਈਲ ਫੋਟੋ।