ਨੋਟਬੰਦੀ ਦੇ 2 ਸਾਲ ਹੋਏ ਪੂਰੇ – ਕਾਂਗਰਸ ਵਲੋਂ ਦੇਸ਼ ਭਰ ‘ਚ ਪ੍ਰਦਰਸ਼ਨ

27

ਨਵੀਂ ਦਿੱਲੀ, 8 ਨਵੰਬਰ – ਅੱਜ 8 ਨਵੰਬਰ ਹੈ। ਠੀਕ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ ਸੀ, ਜਿਸ ਕਾਰਨ ਆਮ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਨੋਟਬੰਦੀ ਨਾਲ ਦੇਸ਼ ਤਰੱਕੀ ਦੇ ਰਾਹ ਪਿਆ ਹੈ, ਪਰ ਵਿਰੋਧੀ ਪਾਰਟੀਆਂ ਨੋਟਬੰਦੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਹਨ।

ਅੱਜ ਕਾਂਗਰਸ ਪਾਰਟੀ ਨੇ ਨੋਟਬੰਦੀ ਖਿਲਾਫ ਦੇਸ਼ ਵਿਚ ਥਾਂ-ਥਾਂ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਅੱਜ ਨੋਟਬੰਦੀ ਖਿਲਾਫ ‘ਕਾਲਾ ਦਿਵਸ’ ਮਨਾਇਆ।