ਨਵੀਂ ਦਿੱਲੀ, 26 ਅਕਤੂਬਰ (ਵਿਸ਼ਵ ਵਾਰਤਾ) – ਸੀਬੀਆਈ ਚੀਫ ਆਲੋਕ ਵਰਮਾ ਨੂੰ ਛੁੱਟੀ ਉਤੇ ਭੇਜੇ ਜਾਣ ਖਿਲਾਫ ਕਾਂਗਰਸ ਪਾਰਟੀ ਵੱਲੋਂ ਅੱਜ ਦੇਸ਼ ਭਰ ਵਿਚ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਅੱਜ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਚੰਡੀਗੜ੍ਹ ਸੀਬੀਆਈ ਦਫਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੀਬੀਆਈ ਦਫਤਰ ਦੀ ਸੁਰੱਖਿਆ ਕਰੜੀ ਕੀਤੀ ਗਈ।
ਚੰਡੀਗੜ੍ਹ ਵਿਚ ਆਸਾ ਕੁਮਾਰੀ, ਸੁਨੀਲ ਜਾਖੜ, ਪਵਨ ਬਾਂਸਲ, ਪ੍ਰਦੀਪ ਛਾਬੜਾ, ਸੁਭਾਸ਼ ਚਾਵਲਾ ਆਦਿ ਨੇਤਾਵਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਪੁਲਿਸ ਵਲੋਂ ਇਹਨਾਂ ਨੇਤਾਵਾਂ ਨੂੰ ਰੋਕਣ ਲਈ ਪਾਣੀ ਦੀਆਂ ਵਾਛੜਾਂ ਵੀ ਕੀਤੀਆਂ।
India will not be a mute spectator to the desecration of its institutions! Participated in the protest against CBI fiasco today in Chandigarh. @INCIndia National Secretary Sh.@Barmer_Harish & @INCPunjab President Sh.@SunilKJakhar and hoards of people joined me!#ModiSeCBIBachao pic.twitter.com/YsQSLVHBWH
— Asha Kumari (@AshaKumariINC) October 26, 2018