– ਬਰਗਾੜੀ ਬੇਅਦਬੀ ਕਾਂਡ ਵੇਲੇ ਬਾਦਲ ਪਿਉ-ਪੁੱਤਰ ਚੰਡੀਗੜ ‘ਚੋਂ ਮਹੀਨਾ ਭਰ ਬਾਹਰ ਨਹੀਂ ਨਿਕਲੇ ਸਨ
– ਮੁੱਖ ਮੰਤਰੀ ਦੀ ਇਜ਼ਰਾਈਲ ਫੇਰੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਮੀਲ ਪੱਥਰ ਸਥਾਪਤ ਹੋਈ
ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਇਜ਼ਰਾਈਲ ਜਾਣ ਲਈ ਨਵੀਂ ਦਿੱਲੀ ਪਹੁੰਚੇ ਹੋਏ ਸਨ ਪ੍ਰੰਤੂ ਜਦੋਂ ਦੁਸਹਿਰੇ ਦੀ ਰਾਤ ਅੰਮ੍ਰਿਤਸਰ ਵਿਖੇ ਰੇਲ ਹਾਦਸਾ ਵਾਪਰਿਆ ਤਾਂ ਮੁੱਖ ਮੰਤਰੀ ਅਗਲੀ ਸਵੇਰ ਹੀ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ•ਾਂ ਜ਼ਖਮੀਆਂ ਦਾ ਹਾਲ ਪੁੱਛਿਆ, ਉਚ ਅਧਿਕਾਰੀਆਂ ਨੂੰ ਅੰਮ੍ਰਿਤਸਰ ਤਾਇਨਾਤ ਕੀਤਾ, ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਹਤ ਤੇ ਮੁੜ ਵਸੇਬਾ ਦੇ ਕਾਰਜਾਂ ਦੀ ਖ਼ੁਦ ਕਮਾਨ ਸੰਭਾਲੀ। ਇਥੋਂ ਤੱਕ ਕਿ ਜਦੋਂ ਮੁੱਖ ਮੰਤਰੀ ਵੱਲੋਂ ਕੈਬਨਿਟ ਮੰਤਰੀਆਂ ਦੇ ਬਣਾਏ ਸੰਕਟ ਪ੍ਰਬੰਧਨ ਗਰੁੱਪ ਨੇ ਮੁੱਖ ਮੰਤਰੀ ਨੂੰ ਸਾਰੀ ਸਥਿਤੀ ਕੰਟਰੋਲ ਹੇਠ ਹੋਣ ਦਾ ਭਰੋਸਾ ਦਿੱਤਾ ਤਾਂ ਫੇਰ ਉਹ ਇਜ਼ਰਾਈਲ ਲਈ ਰਵਾਨਾ ਹੋਏ। ਮੁੱਖ ਮੰਤਰੀ ਉੱਥੇ ਜਾ ਕੇ ਵੀ ਵੀਡਿਓ ਕਾਨਫਰੰਸਿਗ ਰਾਹੀਂ ਨਿਰੰਤਰ ਰਾਹਤ ਕੰਮਾਂ ਦਾ ਜਾਇਜ਼ਾ ਲੈ ਰਹੇ ਹਨ।
ਸ ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਅੱਜ ਮੁੱਖ ਮੰਤਰੀ ਦੀ ਇਜ਼ਰਾਈਲ ਫੇਰੀ ਉਤੇ ਕਿੰਤੂ ਕਰਨ ਦਾ ਮੌਲਿਕ ਹੱਕ ਨਹੀਂ ਹੈ ਜਿਨ•ਾਂ ਨੇ ਬੇਅਦਬੀ ਕਾਂਡ ਵੇਲੇ ਕੋਈ ਵੀ ਕਾਰਗਰ ਕਦਮ ਨਹੀਂ ਚੁੱਕਿਆ ਸਗੋਂ ਪੁਲਿਸ ਰਾਹੀਂ ਨਿਹੱਥੇ ਸਿੱਖਾਂ ਉਤੇ ਗੋਲੀਆਂ ਚਲਾਈਆਂ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਜੀ ਦਾ ਇਜ਼ਰਾਇਲ ਦੌਰਾ ਬਹੁਤ ਹੀ ਪਹਿਲਾਂ ਤੋਂ ਤੈਅ ਸੀ ਜਿੱਥੇ ਇਜ਼ਰਾਇਲ ਦੇ ਰਾਸ਼ਟਰਪਤੀ ਸਮੇਤ ਉੱਚ ਅਧਿਕਾਰੀਆਂ ਨਾਲ ਅਹਿਮ ਸਮਝੌਤੇ ਕਰਨੇ ਸਨ ਜਿਸ ਨੂੰ ਨਹੀਂ ਟਾਲਿਆ ਜਾ ਸਕਦਾ ਸੀ।
ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਜ਼ਰਾਈਲ ਫੇਰੀ ਨੇ ਪੰਜਾਬ ਦੇ ਵਿਕਾਸ ਲਈ ਖੇਤੀਬਾੜੀ, ਜਲ ਸਰੋਤਾਂ ਦੀ ਸੰਭਾਲ, ਸਿੰਜਾਈ, ਖੇਤੀਬਾੜੀ ਖੋਜ, ਸਿੱਖਿਆ, ਸ਼ਹਿਰਾਂ ਦੀ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ, ਹੋਮ ਲੈਂਡ ਸੁਰੱਖਿਆ ਆਦਿ ਖੇਤਰਾਂ ਵਿੱਚ ਵਿੱਚ ਨਵੇਂ ਰਾਸਤੇ ਖੋਲ•ੇ ਹਨ। ਇਸ ਫੇਰੀ ਦੌਰਾਨ ਮੁੱਖ ਮੰਤਰੀ ਵੱਲੋਂ ਵੱਖ-ਵੱਖ ਮਹੱਤਵਪੂਰਨ ਸਮਝੌਤੇ ਸਹੀਬੰਦ (ਐਮ.ਓ.ਯੂ.) ਕੀਤੇ ਗਏ ਿਜਨ•ਾਂ ਨਾਲ ਪੰਜਾਬ ਲਈ ਖਾਸ ਕਰਕੇ ਖੇਤੀ ਵਿਭਿੰਨਤਾ ਅਤੇ ਪਾਣੀ ਦੇ ਖੁਰ ਰਹੇ ਵਸੀਲਿਆਂ ਨੂੰ ਬਚਾਉਣ ਪੱਖੋਂ ਬਹੁਤ ਅਹਿਮੀਅਤ ਹੈ।
ਉਨ•ਾਂ ਦੱਸਿਆ ਕਿ ਇਜ਼ਰਾਈਲ ਆਧੁਨਿਕ ਤਕਨੀਕ ਦੀ ਵਰਤੋਂ ਰਾਹੀਂ 90 ਫੀਸਦੀ ਪਾਣੀ ਨੂੰ ਮੁੜ ਵਰਤਣਯੋਗ ਬਣਾਉਂਦਾ ਹੈ ਅਤੇ ਪੰਜਾਬ ਵੀ ਇਸ ਤਕਨੀਕ ਨੂੰ ਅਪਣਾ ਸਕਦਾ ਹੈ।
ਪੰਜਾਬ ਦੇ ਵਿਕਾਸ ਲਈ ਮੀਲ ਪੱਥਰ ਸਥਾਪਤ ਹੋਏ ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵੇਨ ਰਿਵਲਿਨ, ਖੇਤੀਬਾੜੀ ਮੰਤਰੀ ਉਰੀ ਏਰੀਅਲ, ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੁਵਾਲ ਸਟੇਨਿਟਜ਼ ਅਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਦੇ ਅਧਿਕਾਰੀਆਂ ਨਾਲ ਵੱਖਰੇ ਤੌਰ ‘ਤੇ ਮੀਟਿੰਗਾਂ ਵੀ ਕੀਤੀਆਂ। ਇਸ ਫੇਰੀ ਦੌਰਾਨ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਨੇ ਊਰਜਾ, ਜਲ, ਵਾਜ਼ਿਬ ਦਰਾਂ ਦੇ ਘਰਾਂ, ਸਕੂਲਾਂ ਅਤੇ ਹਸਪਤਾਲਾ ਦੇ ਨਿਰਮਾਣ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ |
ਮੁੱਖ ਮੰਤਰੀ ਨੇ ਡੈਨ ਰੀਜ਼ਨ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ( ਸ਼ਾਫਦਾਨ) ਦਾ ਵੀ ਦੌਰਾ ਕੀਤਾ | ਸ਼ਾਫਦਾਨ ਇਕ ਇੰਟਰ ਰੀਜ਼ਨਲ ਸਿਸਟਮ ਹੈ ਜੋ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਅਤੇ ਸਨਅਤੀ ਜੋਨਾਂ ਵਿੱਚ ਮਿਉਂਸਪਲ ਰਹਿੰਦ-ਖੁਹੰਦ ਨੂੰ ਇਕੱਤਰ ਕਰਦਾ, ਸੋਧਦਾ ਅਤੇ ਵਰਤਣਯੋਗ ਬਣਾਉਂਦਾ ਹੈ | ਇਹ ਇਜ਼ਰਾਈਲ ਵਿੱਚ ਸੱਭ ਤੋਂ ਵੱਡਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹੈ