– ਮਾਨਸਾ ਦੀ ਜ਼ਿਲ੍ਹਾ ਅਦਾਲਤ ਦਾ ਫੈਸਲਾ, ਨਗਰ ਸੁਧਾਰ ਸਭਾ ਵੱਲੋਂ ਪੁਲੀਸ ਖਿਲਾਫ ਸੰਘਰਸ਼ ਦਾ ਐਲਾਨ
ਮਾਨਸਾ, 18 ਅਕਤੂਬਰ (ਵਿਸ਼ਵ ਵਾਰਤਾ)- ਨਗਰ ਕੌਂਸਲ ਬੁਢਲਾਡਾ ਦੇ ਸਾਬਕਾ ਪ੍ਰਧਾਨ ਹਰਵਿੰਦਰ ਬੰਟੀ ਦੀ ਆਤਮ ਹੱਤਿਆ ਦੇ ਮਾਮਲੇ ਵਿੱਚ ਸ਼ਹਿਰ ਦੇ 20 ਵਿਅਕਤੀਆਂ ਖਿਲਾਫ ਦਰਜ ਮੁਕੱਦਮੇ ਵਿੱਚ ਮਾਨਸਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਗ੍ਰਿਫਤਾਰੀ *ਤੇ ਲਾਈ ਰੋਕ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਨਾਮਜਦ ਦੋ ਵਕੀਲਾਂ ਸਣੇ 15 ਵਿਅਕਤੀ ਗ੍ਰਿਫਤਾਰੀ ਤੋਂ ਡਰਦਿਆਂ ਇੱਕਦਮ ਰੂਪੋਸ਼ ਹੋ ਗਏ। ਜ਼ਿਲ੍ਹਾ ਅਦਾਲਤ ਵੱਲੋਂ ਲਗਭਗ ਇੱਕ ਮਹੀਨਾ ਪਹਿਲਾਂ ਤੋਂ ਗ੍ਰਿਫਤਾਰੀ *ਤੇ ਰੋਕ ਲਗਾਈ ਹੋਈ ਸੀ, ਅੱਜ ਅਦਾਲਤ ਵੱਲੋਂ ਮੁਦਈ ਪੱਖ ਦੀਆਂ ਦਲੀਲਾਂ ਸੁਣਨ ਉਪਰੰਤ ਉਨ੍ਹਾਂ ਦੀ ਜਮਾਨਤਾਂ ਦੀ ਸੁਣਵਾਈ ਦੀ ਅਰਜ਼ੀ ਰੱਦ ਕਰ ਦਿੱਤੀ। ਦੂਸਰੇ ਪਾਸੇ ਸਥਾਨਕ ਪੁਲੀਸ ਤੋਂ ਇੰਨਸਾਫ ਦੀ ਮੰਗ ਕਰਦਿਆਂ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਨਗਰ ਸੁਧਾਰ ਸਭਾ ਦੇ ਬੈਨਰ ਹੇਠ ਸੰਘਰਸ਼ ਕਰਨ ਵਾਲੇ ਲੋਕਾਂ ਨੇ ਕੌਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੇ ਆਤਮ ਹੱਤਿਆਂ ਵਿੱਚ ਸਹੀ ਮੁਲਜਮਾਂ ਨੂੰ ਕਾਬੂ ਕਰਨ ਦੀ ਗੱਲ ਕਹੀ ਗਈ ਸੀ, ਪਰ ਪੁਲੀਸ ਵੱਲੋਂ ਅਜੇ ਤੱਕ ਕਿਸੇ ਕਿਸਮ ਦੀ ਕੋਈ ਜਾਂਚ ਘੇਰੇ ਵਿੱਚ ਨਹੀਂ ਲਿਆਦੀ ਗਈ। ਸ਼ਹਿਰ ਵਿੱਚ ਜਮਾਨਤਾਂ ਰੱਦ ਹੋਣ ਤੋਂ ਬਾਅਦ ਲੋਕਾਂ ਵਿੱਚ ਪੁਲੀਸ ਦੀ ਕਾਰਗੁਜਾਰੀ ਪ੍ਰਤੀ ਕਈ ਸਵਾਲਿਆਂ ਨਿਸ਼ਾਨ ਲਗਾਏ ਜਾ ਰਹੇ ਹਨ।
ਸ਼ਹਿਰ ਦੇ ਬੁੱੱਧੀਜੀਵੀ ਵਰਗ ਦਾ ਕਹਿਣਾ ਸੀ ਕਿ ਪੁਲੀਸ ਨੇ ਉਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿੰਨ੍ਹਾਂ ਨੇ ਕਦੇ ਵੀ ਕੌਸਲ ਪ੍ਰਧਾਨ ਨਾਲ ਮੀਟਿੰਗ ਕੀਤੀ ਸੀ ਅਤੇ ਨਾ ਹੀ ਫੋਨ ਤੇ ਸੰਪਰਕ ਕੀਤਾ ਅਤੇ ਨਾ ਹੀ ਕੋਈ ਸਿੱਧੇ ਤੌਰ *ਤੇ ਸੰਬੰਧ ਸੀ, ਜਦੋਂ ਕਿ ਕੌਸਲ ਪ੍ਰਧਾਨ ਨਾਲ ਸਿੱਧੇ ਤੌਰ *ਤੇ ਕੁਝ ਕੌਸਲਰ ਜੁੜੇ ਹੋਏ ਸਨ। ਬੇਭਰੋਸਗੀ ਦਾ ਮਤਾ ਵੀ ਕੌਸਲਰਾਂ ਵੱਲੋਂ ਹੀ ਲਿਆਦਾਂ ਗਿਆ ਸੀ। ਸ਼ਹਿਰ ਦੇ ਲੋਕਾਂ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕੌਂਸਲਰ ਪ੍ਰਧਾਨ ਦੀ ਆਤਮਹੱਤਿਆਂ ਮਾਮਲੇ ਵਿੱਚ ਅਸਲ ਕਸੂਰਵਾਰਾਂ ਨੂੰ ਸਾਹਮਣੇ ਲਿਆਦਾ ਜਾਵੇ।
ਉਧਰ ਅੱਜ ਨਗਰ ਸੁਧਾਰ ਸਭਾ ਵੱਲੋਂ ਅਦਾਲਤ ਦੇ ਫੇਸਲੈ ਤੋਂ ਬਾਅਦ ਪੁਲੀਸ ਦੀ ਕਾਰਗੁਜਾਰੀ ਸੰਬੰਧੀ ਸ਼ਹਿਰ ਦੇ ਲੋਕਾਂ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿੱਚ ਹਰ ਸ਼ਹਿਰੀ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਅਤੇ ਨਗਰ ਸੁਧਾਰ ਸਭਾ ਨੇ ਸ਼ਹਿਰ ਦੇ ਵਿਕਾਸ, ਤਰਸਯੋਗ ਹਾਲਤ ਦੇ ਸੁਧਾਰ ਅਤੇ ਅਗਲੇ ਸੰਘਰਸ਼ ਲਈ ਰੂਪ ਰੇਖਾ ਤਿਆਰ ਕਰਨ ਦਾ ਐਲਾਨ ਕੀਤਾ ਗਿਆ।
ਵਰਣਨਯੋਗ ਹੈ ਕਿ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਵੱਲੋ ਅੱਕਕੇ ਨਗਰ ਸੁਧਾਰ ਸਭਾ ਦੀ ਅਗਵਾਈ ਹੇਠ 3 ਅਗਸਤ ਤੋਂ 22 ਅਗਸਤ ਤੱਕ ਧਰਨੇ ਲਗਾਏ ਅਤੇ ਪ੍ਰਧਾਨ ਹਰਵਿੰਦਰ ਬੰਟੀ ਖਿਲਾਫ ਬੇਭਰੋਸਗਰੀ ਦਾ ਮਤਾ ਲਿਆਦਾਂ ਗਿਆ ਅਤੇ ਬੇਭਰੋਸਗੀ ਦਾ ਸਾਹਮਣਾ ਕਰ ਰਹੇ ਕੌਂਸਲ ਪ੍ਰਧਾਨ ਵੱਲੋਂ ਮਿਥੀ ਮੀਟਿੰਗ ਤੋਂ ਪਹਿਲਾਂ ਖੁਦਕੁਸ਼ੀ ਕਰ ਲਈ ਅਤੇ ਉਸ ਦੀ ਧਰਮ ਪਤਨੀ ਦੇ ਬਿਆਨਾਂ *ਤੇ ਦੋ ਵਕੀਲਾਂ ਸਮੇਤ 20 ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋ ਗਿਆ।