– ਦੋ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹੱਕ ਵਿਚ ਉਤਰੀਆ, ਮੁੱਖ ਮਾਰਗ *ਤੇ ਅਣਮਿਥੇ ਸਮੇਂ ਦਾ ਜਾਮ ਜਾਰੀ
ਮਾਨਸਾ, 18 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਦੋ ਪਿੰਡਾਂ ਮਾਖਾ—ਚਹਿਲਾਂ ਅਤੇ ਅਨੂਪਗੜ੍ਹ ਦੇ ਕਿਸਾਨਾਂ ਵੱਲੋਂ ਝੋਨਾ ਵੇਚਣ ਲਈ ਨਵਾਂ ਸ਼ੈਲਰ ਅਲਾਟ ਕਰਵਾਉਣ ਨੂੰ ਲੈਕੇ ਪੰਗਾ ਪੈ ਗਿਆ ਹੈ। ਕਿਸਾਨਾਂ ਨੇ ਅਲਾਟਮੈਂਟ ਨਾ ਹੋਣ ਦੇ ਵਿਰੋਧ ਵੱਜੋ ਮਾਨਸਾ—ਲੁਧਿਆਣਾ ਮੁੱਖ ਮਾਰਗ *ਤੇ ਅਣਮਿਥੇ ਸਮੇਂ ਦਾ ਜਾਮ ਲਾ ਦਿੱਤਾ ਹੈ। ਕਿਸਾਨਾਂ ਦੀ ਪਿੱਠ ਉਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਉਤਰ ਆਏ ਹਨ। ਦੇਰ ਸ਼ਾਮ ਤੱਕ ਕਿਸਾਨਾਂ ਨੂੰ ਧਰਨੇ ਤੋਂ ਉਠਾਉਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਕਾਮਯਾਬ ਨਹੀਂ ਹੋ ਸਕਿਆ, ਜਿਸ ਕਾਰਨ ਇਸ ਮਾਮਲੇ *ਤੇ ਸੰਘਰਸ਼ ਲੰਬਾ ਅਤੇ ਲੰਮਕਵਾਂ ਹੋਣ ਦੀ ਸੰਭਾਵਨਾ ਵੱਧ ਗਈ ਹੈ।
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਹੜਾ ਸ਼ੈਲਰ ਕਿਸਾਨਾਂ ਨੂੰ ਅਲਾਟ ਕੀਤਾ ਗਿਆ ਹੈ, ਉਸ ਵੱਲੋਂ ਜਿਣਸ ਨੂੰ ਸਹੀ ਰੂਲ ਅਤੇ ਅਸੂਲ ਅਨੁਸਾਰ ਨਹੀਂ ਤੋਲਿਆ ਜਾ ਰਿਹਾ ਹੈ, ਜਿਸ ਕਰਕੇ ਪ੍ਰਸ਼ਾਸ਼ਨ ਤੋਂ ਕਿਸੇ ਨਵੇਂ ਸ਼ੈਲਰ ਨੂੰ ਅਲਾਟਮੈਂਟ ਕਰਨ ਲਈ ਅਪੀਲ ਕੀਤੀ ਗਈ ਸੀ, ਪਰ ਉਸ ਅਪੀਲ ਨੂੰ ਜਦੋਂ ਨਾ ਸਵੀਕਾਰਿਆ ਗਿਆ ਤਾਂ ਉਹ ਅਧਿਕਾਰੀਆਂ ਨੂੰ ਚਿਤਾਵਨੀ ਦੇਕੇ ਧਰਨੇ ਉਤੇ ਬੈਠ ਗਏ ਹਨ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਨਵੇ ਸ਼ੈਲਰ ਦੀ ਅਲਾਟਮੈਂਟ ਤੱਕ ਉਹ ਮੁੱਖ ਮਾਰਗ ਤੋਂ ਧਰਨੇ ਵਾਲੀਆਂ ਦਰੀਆਂ ਨੂੰ ਨਹੀਂ ਚੁੱਕਣਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲµਬੇ ਸਮੇਂ ਤੋਂ ਪਿੰਡ ਮਾਖਾ—ਚਹਿਲਾਂ ਅਤੇ ਅਨੂਪਗੜ੍ਹ ਮµਡੀਆਂ ਵਿਚੋਂ ਝੋਨੇ ਦੀ ਸਹੀ ਖਰੀਦ ਨਾ ਹੋਣ ਦੇ ਵਿਰੋਧ ਕਰਕੇ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮµਗ ਪ¤ਤਰ ਦਿ¤ਤਾ ਗਿਆ ਸੀ, ਜਿਸ ਉਤੇ ਕੋਈ ਵੀ ਗੌਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਫੂਡ ਸਪਲਾਈ ਅਤੇ ਕੰਟਰੋਲਰ ਨੂੰ ਵੀ ਇਹ ਤਕਲੀਫ ਦੱਸ ਚੁੱਕੇ ਹਨ, ਪਰ ਜਦੋਂ ਕਿਤੋਂ ਇਨਸਾਫ ਨਾ ਮਿਲਿਆ ਤਾਂ ਕਿਸਾਨ ਜਥੇਬੰਦੀਆਂ ਨੇ 15 ਅਕਤੂਬਰ ਨੂੰ ਸµਕੇਤਕ ਸੜਕ ਜਾਮ ਕਰਕੇ ਸਰਕਾਰ ਨੂੰ ਤਿµਨ ਦਿਨਾਂ ਦਾ ਅਲਟੀਮੇਟਮ ਦਿ¤ਤਾ ਗਿਆ ਸੀ, ਪਰ ਸਰਕਾਰ ਦੇ ਕµਨ *ਤੇ ਜੂµ ਨਹੀਂ ਸਰਕੀ, ਜਿਸ ਕਾਰਨ ਅੱਜ ਪਿµਡ ਵਾਸੀਆਂ ਨੇ ਜਥੇਬµਦੀਆਂ ਦੀਆਂ ਦੀ ਅਗਵਾਈ ਵਿ¤ਚ ਮਾਨਸਾ—ਲੁਧਿਆਣਾ ਮੁੱਖ ਮਾਰਗ *ਤੇ ਅਣਮਿਥੇ ਸਮੇਂ ਲਈ ਧਰਨਾ ਜੜ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਵ¤ਲੋਂ ਸਾਰਾ ਦਿਨ ਕਿਸਾਨਾਂ ਦੀ ਧਰਨੇ ਉਪਰ ਕੋਈ ਗੱਲ ਨਹੀਂ ਸੁਣੀ, ਜਦੋਂ ਕਿ ਕਿਸਾਨ ਫਸਲਾਂ ਵੇਚਣ ਲਈ ਹਰ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਪ¤ਖੀ ਨਹੀਂ, ਸਗੋਂ ਵ¤ਡੇ ਘਰਾਂ ਦੀਆਂ ਜੇਬਾਂ ਭਰਨ ਵਿ¤ਚ ਲ¤ਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਕਿਸਾਨਾਂ ਦੀ ਮੁਸ਼ਕਿਲ ਦਾ ਹ¤ਲ ਕਰ ਸਕਦੀ ਹੈ, ਪਰ ਕਿਸਾਨ ਆਗੂਆਂ ਨੂੰ ਚਿਤਾਵਨੀ ਦਿµਦਿਆਂ ਕਿਹਾ ਕਿ ਲੋਕਾਂ ਦੀ ਜਾਇਜ਼ ਮµਗ ਹਰ ਹਾਲਤ ਵਿ¤ਚ ਪੂਰੀ ਕਰਵਾਈ ਜਾਵੇਗੀ, ਭਾਵੇਂ ਸੰਘਰਸ਼ ਨੂੰ ਹੋਰ ਲੰਬਾ ਲਿਜਾਣਾ ਪਵੇ।
ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਬਲਵਿੰਦਰ ਸ਼ਰਮਾ ਖਿਆਲਾ, ਰਾਜ ਸਿੰਘ ਅਕਲੀਆ, ਕੇਵਲ ਸਿੰਘ ਮਾਖਾ, ਚਰਨਜੀਤ ਸਿੰਘ ਮਾਖਾ, ਗੁਰਜਿੰਦਰ ਸਿµਘ ਮਾਖਾ, ਪ੍ਰਕਾਸ਼ ਸਿੰਘ ਮਾਖਾ, ਸੇਵਕ ਸਿੰਘ ਅਨੂਪਗੜ੍ਹ, ਗੁਰਜੰਟ ਸਿੰਘ ਅਨੂਪਗੜ੍ਹ, ਲਾਭ ਸਿੰਘ ਖੋਖਰ, ਮਾਲਵਿੰਦਰ ਸਿੰਘ ਮਾਖਾ, ਸੁਖਦੇਵ ਸਿੰਘ ਅਤਲਾ ਕਲਾਂ, ਭੋਲਾ ਸਿੰਘ ਸਮਾਓ, ਮਨਜੀਤ ਸਿੰਘ ਉਲਕ, ਅਜਮੇਰ ਸਿੰਘ ਅਕਲੀਆਂ ਨੇ ਵੀ ਸੰਬੋਧਨ ਕੀਤਾ।
ਇਕ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਦੇ ਨੇੜਲੇ ਸ਼ੈਲਰਾਂ ਨੂੰ ਹੀ ਅਲਾਟਮੈਂਟ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ, ਜਿਸ ਕਾਰਨ ਰੱਲਾ ਪਿੰਡ ਮਾਖਾ—ਚਹਿਲਾਂ ਅਤੇ ਅਨੂਪਗੜ੍ਹ ਤੋਂ ਦੂਰ ਪੈਣ ਕਾਰਨ ਉਸ ਨੂੰ ਅਲਾਟ ਨਹੀਂ ਕੀਤਾ ਗਿਆ ਹੈ।
ਫੋਟੋ ਕੈਪਸ਼ਨ: ਮਾਨਸਾ—ਲੁਧਿਆਣਾ ਮੁੱਖ ਮਾਰਗ *ਤੇ ਪਿੰਡ ਰੱਲਾ ਵਿਖੇ ਲੱਗੇ ਸੜਕੀ ਜਾਮ ਦੌਰਾਨ ਸੰਬੋਧਨ ਕਰਦਾ ਆਗੂ ਬਲਵਿੰਦਰ ਖਿਆਲਾ।