ਰਾਜਕੋਟ, 6 ਅਕਤੂਬਰ : ਰਾਜਕੋਟ ਟੈਸਟ ਮੈਚ ਦੇ ਤੀਸਰੇ ਦਿਨ ਵੈਸਟ ਇੰਡੀਜ਼ ਦੀ ਸਮੁੱਚੀ ਟੀਮ ਕੇਵਲ 181 ਦੌੜਾਂ ਉਤੇ ਹੀ ਆਲ ਆਊਟ ਹੋ ਗਈ। ਇਸ ਦੌਰਾਨ ਭਾਰਤ ਵੱਲੋਂ ਬਣੀਆਂ 649 ਦੌੜਾਂ ਦੇ ਜਵਾਬ ਵਿਚ ਵੈਸਟ ਇੰਡੀਜ਼ ਦੀ ਟੀਮ 468 ਦੌੜਾਂ ਪਿਛੇ ਹੈ ਅਤੇ ਉਸ ਨੂੰ ਹੁਣ ਫਾਲੋਆਨ ਖੇਡਣਾ ਪੈ ਰਿਹਾ ਹੈ।
ਭਾਰਤ ਵੱਲੋਂ ਅਸ਼ਵਿਨ ਨੇ ਸਭ ਤੋਂ ਵੱਧ 4 ਵਿਕਟਾਂ ਹਾਸਿਲ ਕੀਤੀਆਂ। ਮੁਹੰਮਦ ਸ਼ਮੀ ਨੇ 2 ਅਤੇ ਕੁਲਦੀਪ ਤੇ ਜਡੇਜਾ ਨੇ 1-1 ਖਿਡਾਰੀ ਨੂੰ ਆਊਟ ਕੀਤਾ, ਜਦੋਂ ਕਿ ਇਕ ਖਿਡਾਰੀ ਰਨ ਆਊਟ ਹੋ ਗਿਆ।