– ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ
– ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਨੇ ਕੀਤਾ ਪਿੰਡ ਦਾ ਦੌਰਾ
ਬੁਢਲਾਡਾ (ਮਾਨਸਾ), 5 ਅਕਤੂਬਰ (ਵਿਸ਼ਵ ਵਾਰਤਾ)- ਬੁਢਲਾਡਾ ਨੇੜਲੇ ਪਿੰਡ ਬਰ੍ਹੇ ਦੀ ਫਿਰਨੀ *ਤੇ ਅ¤ਗ ਨਾਲ ਨੁਕਸਾਨੀ ਹਾਲਤ *ਚ ਗੁਟਕਾ ਸਾਹਿਬ ਪ੍ਰਾਪਤ ਹੋਇਆ ਹੈ, ਜਿਸ ਨੂੰ ਲੈਕੇ ਇਲਾਕੇ ਵਿਚ ਰੋਸ ਫੈਲ ਗਿਆ ਹੈ।
ਪਿੰਡ ਦੇ ਇਤਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਪ®ਬੰਧਕ ਕਮੇਟੀ ਦੇ ਪ®ਧਾਨ ਸੁਖਪਾਲ ਸਿੰਘ, ਮੈਂਬਰ ਹਰਮੇਲ ਸਿੰਘ ਕਲੀਪੁਰ ਅਤੇ ਭੋਲਾ ਸਿੰਘ ਨੇ ਦ¤ਸਿਆਂ ਕਿ ਸ਼ੁੱਕਰਵਾਰ ਦੀ ਸਵੇਰ ਸਮੇਂ ਪਿੰਡ ਦੀ ਫਿਰਨੀ ਦੀ ਸੜਕ *ਤੇ ਪਿੰਡ ਵਾਸੀ ਕੇਵਲ ਸਿੰਘ ਨੂੰ ਅ¤ਗ ਨਾਲ ਨੁਕਸਾਨੇ ਹੋਏ ਸੁੰਦਰ ਗੁਟਕਾ ਸਾਹਿਬ ਦੇ ਸਰੂਪ ਮਿਲੇ, ਜਿੰਨ੍ਹਾਂ ਬਾਰੇ ਉਸ ਨੇ ਇਕ ਹੋਰ ਸਾਥੀ ਲਾਭ ਸਿੰਘ ਨੂੰ ਦ¤ਸਿਆ। ਉਸਨੂੰ ਨਾਲ ਲੈਕੇ ਉਹ ਸਤਿਕਾਰ ਕਮੇਟੀ ਦੇ ਆਗੂ ਮਲੂਕ ਸਿੰਘ ਕੋਲ ਪੁ¤ਜੇ ਅਤੇ ਉਨ੍ਹਾਂ ਨੇ ਗੁਰੂ ਘਰ ਕਮੇਟੀ ਦੇ ਆਗੂਆਂ ਨੂੰ ਇਸ ਬਾਰੇ ਜਾਣੂ ਕਰਵਾਇਆਂ ਅਤੇ ਉਨ੍ਹਾਂ ਇਸ ਦੀ ਸੂਚਨਾ ਬੋਹਾ ਥਾਣਾ ਵਿਖੇ ਦਿ¤ਤੀ।ਇਸ ਸਬੰਧੀ ਸੂਚਨਾ ਮਿਲਣ *ਤੇ ਮਾਨਸਾ ਦੇ ਐਸਪੀ (ਡੀ) ਅਨਿਲ ਕੁਮਾਰ ਤੁਰੰਤ ਪਿੰਡ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜਾ ਲਿਆ, ਜਦੋਂ ਕਿ ਲੋਕਾਂ ਤੋਂ ਇਸ ਮਾਮਲੇ ਸਬੰਧੀ ਵੱਖਰੇ ਤੌਰ *ਤੇ ਪੁੱਛਗਿੱਛ ਕੀਤੀ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਜਾਣਕਾਰੀ ਤਖਤ ਸ®ੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ®ੀਤ ਸਿੰਘ ਨੂੰ ਦਿੱਤੀ, ਜਿੰਨ੍ਹਾਂ ਨੇ ਖੁਦ ਇਸ ਗੁਟਕਾ ਸਾਹਿਬ ਦੇ ਸਰੂਪ ਨੂੰ ਦੇਖਿਆ।
ਜਥੇਦਾਰ ਹਰਪ®ੀਤ ਸਿੰਘ ਨਾਲ ਦਮਦਮਾ ਸਾਹਿਬ ਤੋਂ ਆਏ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ *ਚ ਇੰਨ੍ਹਾਂ ਸਰੂਪਾਂ ਨੂੰ ਤਲਵੰਡੀ ਸਾਬੋ ਲਈ ਰਵਾਨਾ ਕਰਨ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪੁਲੀਸ ਵ¤ਲੋਂ ਗੁਟਕਾ ਸਾਹਿਬ ਦੇ ਇਸ ਹੋਏ ਨਿਰਾਦਰ ਸਬੰਧੀ ਜਲਦ ਤੋਂ ਜਲਦ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਟਕਾ ਸਾਹਿਬ ਦੇ ਬਿਰਧ ਸਰੂਪਾਂ ਨੂੰ ਸ਼®ੋਮਣੀ ਕਮੇਟੀ ਦੇ ਪ®ਬੰਧ ਅਧੀਨ ਆਪਣੇ ਨੇੜਲੇ ਗੁਰੂ ਘਰਾਂ *ਚ ਜਮਾਂ ਕਰਵਾਕੇ ਨਵੇਂ ਗੁਟਕਾ ਸਾਹਿਬ ਪ®ਾਪਤ ਕਰਨ। ਉਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗੁਰੂ ਘਰ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਪ¤ਧਰ *ਤੇ ਸ®ੀ ਗੁਰੂ ਗ®ੰਥ ਸਾਹਿਬ ਦੇ ਸਰੂਪ, ਸੈਂਚੀਆਂ ਅਤੇ ਗੁਟਕਾ ਸਾਹਿਬ ਦੀ ਗਿਣਤੀ ਸੂਚੀਬ¤ਧ ਕਰਕੇ ਆਪਣੇ ਕੋਲ ਰ¤ਖਣ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਨੇ ਪਹੁੰਚਕੇ ਸਥਿਤੀ ਦਾ ਜਾਇਜਾ ਲੈਂਦਿਆਂ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ। ਇਸੇ ਦੌਰਾਨ ਡੱਬਵਾਲੀ ਹਲਕੇ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਸੀਰ ਸਿੰਘ ਮਾਂਗੇਆਣਾ ਵੀ ਵਿਸ਼ੇਸ਼ ਤੌਰ *ਤੇ ਪੱੁਜੇ।
ਬਾਅਦ ਵਿਚ ਥਾਣਾ ਬੋਹਾ ਮੁਖੀ ਗੁਰਦੀਪ ਸਿੰਘ ਨੇ ਦ¤ਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿ¤ਤੀ ਹੈ।
ਫੋਟੋ ਕੈਪਸ਼ਨ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਹੋਰ ਸਿੱਖ ਵਿਦਵਾਨ ਨੁਕਸਾਨੇ ਗੁਟਕਾ ਸਾਹਿਬ ਨੂੰ ਵੇਖਦੇ ਹੋਏ।