ਮੂਣਕ, 17 ਸਤੰਬਰ (ਨਰੇਸ ਤਨੇਜਾ)-ਬੀਤੀ ਰਾਤ ਅਨਾਜ ਮੰਡੀ ਮੂਣਕ ਦੇ ਸਾਹਮਣੇ ਮੋਟਰਸਾਈਕਲ ਤੇ ਇਨੋਵਾ ਗੱਡੀ ਦੀ ਟੱਕਰ ਹੋਣ ਕਾਰਨ ਮੋਟਰ ਸਾਈਕਲ ਸਵਾਰ ਗੁਰਚਰਨ ਸਿੰਘ (27) ਵਾਸੀ ਮੂਣਕ ਦੀ ਮੌਕੇ ‘ਤੇ ਹੀ ਮੌਤ ਹੋ ਗਈ |
ਮਿ੍ਤਕ ਦੇ ਭਰਾ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਰਚਰਨ ਸਿੰਘ ਪਿੰਡ ਹਮੀਰਗੜ੍ਹ ਵਿਖੇ ਆਟੇ ਦੀ ਚੱਕ ਚਲਾਉਣ ਦਾ ਕੰਮ ਕਰਦਾ ਸੀ ਤਾਂ ਉਹ ਰਾਤ ਤਕਰੀਬਨ 9:30 ਵਜੇ ਆਪਣਾ ਕੰਮ ਬੰਦ ਕਰ ਕੇ ਮੋਟਰਸਾਈਕਲ ‘ਤੇ ਆਪਣੇ ਘਰ ਮੂਣਕ ਵੱਲ ਆ ਰਿਹਾ ਸੀ ਤਾਂ ਅਨਾਜ ਮੰਡੀ ਮੂਣਕ ਸਾਹਮਣੇ, ਮੋਟਰਸਾਈਕਲ ਵਿਚ ਮੂਣਕ ਵਲੋਂ ਆ ਰਹੀ ਵਰਨਾ ਗੱਡੀ ਜਾ ਟਕਰਾਈ ਜਿਸ ਨਾਲ ਉਸ ਦੇ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਥਾਣਾ ਮੂਣਕ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ ‘ਤੇ ਧਾਰਾ 304 ਏ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |