ਮੈਲਬੌਰਨ, 24 ਅਗਸਤ (ਗੁਰਪੁਨੀਤ ਸਿੰਘ ਸਿੱਧੂ)- ਸਕਾਟ ਮੋਰਿਸਨ ਨੂੰ ਆਸਟਰੇਲੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਹ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ, ਜੋ ਕਿ ਮੈਲਕਮ ਟਰਨਬੁਲ ਦੀ ਥਾਂ ਲੈਣਗੇ। ਪਿਛਲੇ 11 ਸਾਲਾਂ ‘ਚ ਉਹਨਾਂ ਨੂੰ ਦੇਸ਼ ਨੇ ਆਪਣਾ 6ਵਾਂ ਪ੍ਰਧਾਨ ਮੰਤਰੀ ਚੁਣਿਆ ਹੈ।
ਇਥੇ ਇਹ ਗੱਲ ਦੱਸਣਯੋਗ ਹੈ ਕਿ ਪੀਟਰ ਡਾਟਨ ਨੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੀ ਲੀਡਰਸ਼ਿਪ ਨੂੰ ਅੱਜ ਮੁੜ ਚੁਣੌਤੀ ਦਿੱਤੀ ਸੀ ਜਿਸ ਕਰਕੇ ਕੈਨਬਰਾ ਸਥਿਤ ਲਿਬਰਲ ਪਾਰਟੀ ਰੂਮ ਵਿੱਚ ਵੋਟਿੰਗ ਕਰਵਾਈ ਗਈ ਜਿਸ ਵਿੱਚ ਸਕੌਟ ਮੋਰਿਸਨ ਨੂੰ 45 ਅਤੇ ਪੀਟਰ ਡਾਟਨ ਨੂੰ 40 ਵੋਟਾਂ ਹਾਸਿਲ ਹੋਈਆਂ।
ਸਕਾਟ ਮੋਰੀਸਨ ਦਾ ਪਰਿਵਾਰਿਕ ਜੀਵਨ ਅਤੇ ਸਿਆਸੀ ਸਫ਼ਰ –
– ਸਕਾਟ ਮੋਰੀਸਨ ਦਾ ਜਨਮ 13 ਮਈ 1968 ਨੂੰ ਸਿਡਨੀ ਵਿਖੇ ਹੋਇਆ ਸੀ।
– ਉਹਨਾਂ ਦੀ ਪਤਨੀ ਦਾ ਨਾਮ ਜੈਨੀ ਵਾਰੇਨ ਹੈ ਅਤੇ ਉਹਨਾਂ ਦੇ ਦੋ ਬੇਟੀਆਂ ਹਨ।
– ਉਹਨਾਂ 2009 ਵਿੱਚ ਟੋਨੀ ਐਬਟ ਵਜ਼ਾਰਤ ਵਿੱਚ ਪਰਵਾਸ ਨੀਤੀਆਂ ਦੇ ਮੰਤਰੀ ਵਜੋਂ ਕੰਮ ਕੀਤਾ, ਜੋ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਨਵੀਂ ਉਚਾਈ ਤੇ ਲੈ ਕੇ ਗਿਆ।