ਮੁੱਖ ਮੰਤਰੀ ਦੀ ਸਿਹਤ ਬਾਰੇ ਬੋਲਣ ਤੋਂ ਪਹਿਲਾਂ ਬੀਰਦਵਿੰਦਰ ਆਪਣਾ ਦਿਮਾਗੀ ਇਲਾਜ ਕਰਾਉਣ : ਰੰਧਾਵਾ

1094

ਚੰਡੀਗੜ੍ਹ, 18 ਸਿਤੰਬਰ (ਵਿਸ਼ਵ ਵਾਰਤਾ)-ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਐਮ ਐਲ ਏ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਨੂੰ ਲੈ ਕੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ | ਸ. ਰੰਧਾਵਾ ਨੇ ਕਿਹਾ ਕਿ ਬੀਰ ਦਵਿੰਦਰ ਇੱਕ ਨਕਾਰਿਆ ਹੋਇਆ ਲੀਡਰ ਹੈ ਜੋ ਰੁੱਤ ਬਦਲਣ ਤੋਂ ਪਹਿਲਾਂ ਪਾਰਟੀ ਬਦਲਣ ਲਈ ਮਸ਼ਹੂਰ ਹੈ | ਉਹ ਇੱਕ ਅਜਿਹਾ ਆਦਮੀਂ ਹੈ ਜਿਸ ਨੇ ਕਦੇ ਵੀ ਕਿਸੇ ਪਾਰਟੀ ਨਾਲ ਵਫਾ ਨਹੀਂ ਕੀਤੀ | ਉਹਨਾਂ ਕਿਹਾ ਕਿ ਬੀਰ ਦਵਿੰਦਰ ਨੂੰ ਮੁਖ ਮੰਤਰੀ ਦੀ ਸਿਹਤ ਨੂੰ ਲੈ ਕੇ ਬਿਆਨ ਦੇਣ ਤੋਂ ਪਹਿਲਾਂ ਆਪਣਾ ਦਿਮਾਗੀ ਇਲਾਜ਼ ਕਰਵਾਉਣਾ ਚਾਹੀਦਾ ਹੈ ਕਿਓਂਕਿ ਉਹਨਾਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਹ ਕਿ ਬੋਲ ਰਹੇ ਹਨ |

ਸ. ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਸਿਹਤ ਬਾਰੇ ਜੋ ਬੋਲਿਆ ਹੈ ਕਾਂਗਰਸ ਪਾਰਟੀ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਅਜਿਹੇ ਬਿਆਨ ਕਿਸੇ ਤਰਾਂ ਵੀ ਸਮਝਦਾਰੀ ਵਾਲਾ ਆਦਮੀ ਨਹੀਂ ਦਿੰਦਾ | ਇਸ ਲਈ ਸ਼੍ਰੀ ਬੀਰਦਵਿੰਦਰ ਕਿਸੇ ਚੰਗੇ ਡਾਕਟਰ ਕੋਲ ਆਪਣਾ ਇਲਾਜ਼ ਕਰਾਉਣ | ਉਹਨਾਂ ਅੱਗੇ ਕਿਹਾ ਕਿ ਬੀਰ ਦਵਿੰਦਰ ਇੱਕ ਅਜਿਵੇ ਵਿਅਕਤੀ ਹਨ ਜੋ ਕਿਸੇ ਵੀ ਪਾਰਟੀ ਵਿੱਚ ਰਹਿਣ ਦੇ ਕਾਬਲ ਨਹੀਂ ਹਨ ਕਿਓਂਕਿ ਉਹਨਾਂ ਨੇ ਹੁਣ ਤੱਕ ਅਨੇਕਾਂ ਪਾਰਟੀਆਂ ਬਦਲੀਆਂ ਹਨ ਪਰੰਤੂ ਕਿਸੇ ਵੀ ਪਾਰਟੀ ਨਾਲ ਵਫਾ ਨਹੀਂ ਕੀਤੀ ਇਸ ਲਈ ਉਹਨਾਂ ਦੇ ਦਿਮਾਗ ਦਾ ਇਲਾਜ਼ ਜਰੂਰ ਹੋਣਾ ਚਾਹੀਦਾ ਹੈ |