ਅਭਿਨੇਤਾ ਰਣਬੀਰ ਕਪੂਰ ਦੀਆਂ ਵਧੀਆਂ ਮੁਸ਼ਕਿਲਾਂ

1125

ਮੁੰਬਈ, 20 ਜੁਲਾਈ – ਬਾਲੀਵੁਡ ਅਭਿਨੇਤਾ ਰਣਬੀਰ ਕਪੂਰ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਸਕਦਾ ਹੈ। ਪੁਣੇ ਵਿਚ ਰਣਬੀਰ ਦਾ ਅਪਾਰਟਮੈਂਟ ਜੋ ਕਿ ਕਿਰਾਏ ਉਤੇ ਦਿਤਾ ਹੋਇਆ ਹੈ ਇਸ ਵਿਚ ਕਿਰਾਏ ਉਤੇ ਰਹਿਣ ਵਾਲੇ ਵਿਅਕਤੀ ਨੇ ਰਣਬੀਰ ਉਤੇ 50 ਲੱਖ ਦਾ ਕੇਸ ਠੋਕਿਆ ਹੈ।

ਇਸ ਵਿਅਕਤੀ ਨੇ ਦੋਸ਼ ਲਾਇਆ ਕਿ ਰੈਂਟ ਐਗਰੀਮੈਂਟ ਪੂਰਾ ਨਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਉਥੋਂ ਕੱਢ ਦਿੱਤਾ ਗਿਆ ਹੈ।

ਦੂਸਰੇ ਪਾਸੇ ਰਣਬੀਰ ਨੇ ਉਹਨਾਂ ਵਿਰੁੱਧ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ।

ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਅਗਸਤ ਨੂੰ ਹੋਵੇਗੀ.