ਸ੍ਰੀਨਗਰ, 18 ਜੂਨ : ਬੀਤੇ ਦਿਨੀਂ ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਪੁੰਛ ਜ਼ਿਲ੍ਹੇ ਦੇ ਫੌਜ ਦੇ ਜਵਾਨ ਔਰੰਗਜੇਬ ਦੇ ਪਰਿਵਾਰ ਨਾਲ ਅੱਜ ਭਾਰਤੀ ਸੈਨਾ ਮੁੱਖੀ ਬਿਪਿਨ ਰਾਵਤ ਨੇ ਮੁਲਾਕਾਤ ਕੀਤੀ। ਇਸ ਮੌਕੇ ਫੌਜ ਮੁਖੀ ਵਲੋਂ ਔਰੰਗਜੇਬ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਗਿਆ।
ਦੱਸਣਯੋਗ ਹੈ ਕਿ ਛੁੱਟੀ ਤੇ ਆਏ ਭਾਰਤੀ ਜਵਾਨ ਨੂੰ ਅੱਤਵਾਦੀਆਂ ਨੇ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਕੱਲ ਸ਼ਹੀਦ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਸੀ।